ਲੰਡਨ: ਬਕਿੰਘਮ ਪੈਲੇਸ ਨੇ ਅਮਰੀਕੀ ਚੈਟ-ਸ਼ੋਅ ਪੇਸ਼ਕਾਰ ਓਪਰਾ ਵਿਨਫਰੀ ਨਾਲ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨਾਲ ਇੱਕ ਇੰਟਰਵਿਊ 'ਤੇ ਆਖਰਕਾਰ ਚੁੱਪੀ ਤੋੜੀ ਤੇ ਉਨ੍ਹਾਂ ਕਿਹਾ ਕਿ ਇਸ ਖੁਲਾਸੇ ਤੋਂ ਸ਼ਾਹੀ ਪਰਿਵਾਰ ਦੁਖੀ ਹੈ।
ਓਪਰਾ ਵਿਨਫਰੇ ਨਾਲ ਇੱਕ ਟੀਵੀ ਇੰਟਰਵਿਊ ਵਿੱਚ ਮੇਗਨ ਨੇ ਕਿਹਾ ਕਿ ਸ਼ਾਹੀ ਪਰਿਵਾਰ ਦੇ ਇੱਕ ਅਣਜਾਣ ਮੈਂਬਰ ਨੇ ਉਨ੍ਹਾਂ ਦੇ ਪਤੀ ਪ੍ਰਿੰਸ ਹੈਰੀ ਤੋਂ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ (ਗੋਰਾ-ਕਾਲਾ) ਬਾਰੇ ਚਿੰਤਾ ਜਤਾਈ ਸੀ।
ਬਕਿੰਘਮ ਪੈਲੇਸ ਨੇ ਤੋੜੀ ਚੁੱਪੀ
ਬਕਿੰਘਮ ਪੈਲੇਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੈਰੀ ਅਤੇ ਮੇਗਨ ਲਈ ਪਿਛਲੇ ਕੁਝ ਸਾਲ ਕਿੰਨੇ ਚੁਣੌਤੀਪੂਰਨ ਰਹੇ ਇਹ ਜਾਣ ਕੇ ਪੂਰਾ ਪਰਿਵਾਰ ਦੁਖੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋ ਮੁੱਦੇ ਚੁੱਕੇ ਗਏ ਹਨ, ਖ਼ਾਸਕਰ ਨਸਲਵਾਦ ਨਾਲ ਸਬੰਧਤ, ਚਿੰਤਾਜਨਕ ਹਨ।
ਕੁਝ ਯਾਦਾਂ ਵਿੱਚ ਮਤਭੇਦ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਪਰਿਵਾਰ ਵੱਲੋਂ ਨਿਜੀ ਤੌਰ 'ਤੇ ਹੱਲ ਕੀਤਾ ਜਾਵੇਗਾ। ਹੈਰੀ, ਮੇਗਨ ਅਤੇ ਆਰਚੀ ਹਮੇਸ਼ਾ ਪਰਿਵਾਰ ਦੇ ਬਹੁਤ ਪਿਆਰੇ ਮੈਂਬਰ ਰਹਿਣਗੇ।
ਇੰਟਰਵਿਊ 'ਚ ਮੇਗਨ ਨੇ ਕੀਤੇ ਕਈ ਵੱਡੇ ਖੁਲਾਸੇ
ਇਹ ਬਿਆਨ ਬ੍ਰਿਟੇਨ ਵਿੱਚ ਉਸ ਇੰਟਰਵਿਊ ਦੇ ਟੈਲੀਵੀਜ਼ਨ ਪ੍ਰਸਾਰਿਤ ਹੋਣ ਦੇ ਇੱਕ ਦਿਨ ਬਾਅਦ ਆਇਆ ਹੈ। ਇਸ ਇੰਟਰਵਿਊ 'ਚ ਮੇਗਨ ਨੇ ਕਿਹਾ ਸੀ ਕਿ ਨਵੀਂ-ਵਿਆਹੀ ਡਚੇਸ ਆਫ ਸਸੇਕਸ ਵਜੋਂ ਉਨ੍ਹਾਂ ਦੇ ਮਨ 'ਚ ਖੁਦਕੁਸ਼ੀ ਕਰਨ ਬਾਰੇ ਖ਼ਿਆਲ ਆਏ ਸਨ।
ਓਪਰਾ ਵਿਨਫਰੇ ਨਾਲ ਇੱਕ ਟੀਵੀ ਇੰਟਰਵਿਊ ਵਿੱਚ ਮੇਗਨ ਨੇ ਕਿਹਾ ਕਿ ਪ੍ਰਿੰਸ ਹੈਰੀ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਅਲੱਗ ਕੀਤੇ ਜਾਣ ਤੇ ਸ਼ਾਹੀ ਪਰਿਵਾਰ ਦਾ ਸਾਥ ਨਾ ਮਿਲਣ ਕਾਰਨ ਉਨ੍ਹਾਂ ਦੇ ਮਨ 'ਚ ਖੁਦਕੁਸ਼ੀ ਦਾ ਖਿਆਲ ਆਇਆ ਸੀ।
ਉਨ੍ਹਾਂ ਨੇ ਕਿਹਾ ਕਿ ਸ਼ਾਹੀ ਪਰਿਵਾਰ ਦੇ ਇੱਕ ਅਣਜਾਣ ਮੈਂਬਰ ਨੇ ਉਨ੍ਹਾਂ ਦੇ ਪਤੀ ਪ੍ਰਿੰਸ ਹੈਰੀ ਤੋਂ ਹੋਣ ਵਾਲੇ ਬੱਚੇ ਦੀ ਚਮੜੀ ਦੇ ਰੰਗ ਬਾਰੇ ਚਿੰਤਾ ਜ਼ਾਹਰ ਕੀਤੀ ਸੀ।