ਨਵੀਂ ਦਿੱਲੀ: ਯੂਰਪੀਅਨ ਸੰਸਦ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ (ਸੀਏਏ) ਉੱਤੇ ਬਹਿਸ ਕਰੇਗਾ। ਇਸ ਤੋਂ ਬਾਅਦ ਭਲਕੇ ਇਸ ਉੱਤੇ ਵੋਟਿੰਗ ਹੋ ਸਕਦੀ ਹੈ। ਭਾਰਤ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਭਾਰਤ ਨੇ ਯੂਰਪੀਅਨ ਸੰਘ ਨੂੰ ਕਿਹਾ, "ਇਹ ਸਾਡਾ ਅੰਦਰੂਨੀ ਮਾਮਲਾ ਹੈ। ਇਸ ਕਾਨੂੰਨ ਨੂੰ ਸੰਸਦ ਵਿੱਚ ਜਨਤਕ ਬਹਿਸ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਅਤੇ ਲੋਕਤੰਤਰੀ ਸਾਧਨਾਂ ਦੁਆਰਾ ਅਪਣਾਇਆ ਗਿਆ ਹੈ।"
ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਮੁਕੇਸ਼ ਤੋਂ ਬਾਅਦ ਅਕਸ਼ੇ ਨੇ ਦਾਇਰ ਕੀਤੀ ਕਿਉਰੇਟਿਵ ਪਟੀਸ਼ਨ
ਯੂਰਪੀਅਨ ਸੰਸਦ ਦੇ ਕੁਝ ਮੈਂਬਰਾਂ ਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਪ੍ਰਸਤਾਵ ਤਿਆਰ ਕੀਤਾ ਹੈ। ਸੰਸਦ ਮੈਂਬਰਾਂ ਦੇ ਇਸ ਪ੍ਰਸਤਾਵ 'ਤੇ ਭਾਰਤ ਨੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ, ਜਦਕਿ ਇਸ ਬਿੱਲ ਦਾ ਫਰਾਂਸ ਨੇ ਸਮਰਥਨ ਕੀਤਾ ਹੈ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਨ੍ਹਾਂ ਪ੍ਰਸਤਾਵਾਂ ਦੀ ਨਿੰਦਾ ਕਰਦਿਆਂ ਕਿਹਾ ਹੈ, "ਅੰਤਰ ਸੰਸਦੀ ਯੂਨੀਅਨ ਦੇ ਮੈਂਬਰ ਹੋਣ ਦੇ ਨਾਤੇ ਸਾਨੂੰ ਕਾਨੂੰਨ ਬਣਾਉਣ ਦੀ ਲੋਕਤੰਤਰੀ ਪ੍ਰਕਿਰਿਆ ਦਾ ਸਨਮਾਨ ਕਰਨਾ ਚਾਹੀਦਾ ਹੈ।"