ETV Bharat / international

ਲੰਡਨ 'ਚ ਖਾਲਿਸਤਾਨੀ ਤੇ ਮੋਦੀ ਸਮਰਥਕਾਂ ਵਿਚਾਲੇ ਹਿੰਸਕ ਝੜਪ

ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਦੋ ਗੁੱਟਾਂ ਹੋਏ ਆਹਮੋਂ-ਸਾਹਮਣੇ। ਕਸ਼ਮੀਰੀ ਤੇ ਖਾਲਿਸਤਾਨ ਹਮਾਇਤੀ ਸੰਗਠਨਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕਾਂ ਵਿਚਾਲੇ ਹੋਈ ਹਿੰਸਕ ਝੜਪ। ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਛੱਡਿਆ।

ਝੜਪ ਦੀ ਤਸਵੀਰ
author img

By

Published : Mar 10, 2019, 1:42 PM IST

ਲੰਡਨ: ਬ੍ਰਿਟੇਨ 'ਚ ਭਾਰਤੀ ਮੂਲ ਦੇ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਥੇ ਭਾਰਤੀ ਹਾਈ ਕਮਿਸ਼ਨ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਸ਼ਮੀਰੀ ਤੇ ਖਾਲਿਸਤਾਨ ਹਮਾਇਤੀ ਸੰਗਠਨਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ।

ਜਾਣਕਾਰੀ ਅਨੁਸਾਰ, ਕਸ਼ਮੀਰੀ ਤੇ ਖ਼ਾਲਿਸਤਾਨੀ ਸਮਰਥਕ ਭਾਰਤ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸੀ ਜਦਕਿ ਦੂਜਾ ਗੁੱਟ ਮੋਦੀ ਦੇ ਸਮਰਥਨ ਵਿੱਚ ਨਾਅਰੇ ਲਾ ਰਿਹਾ ਸੀ।

ਘਟਨਾ ਦਾ ਵੀਡੀਓ

ਸਕੌਟਲੈਂਡ ਯਾਰਡ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਝੜਪ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੂੰ ਬਾਅਦ 'ਚ ਛੱਡ ਦਿੱਤਾ ਗਿਆ।

ਇਹ ਝੜਪ ਓਵਰਸੀਜ਼ ਪਾਕਿਸਤਾਨੀ ਵੈਲਫੇਅਰ ਕੌਂਸਲ ਤੇ ਸਿੱਖਸ ਫਾਰ ਜਸਟਿਸ ਤੇ ਬ੍ਰਿਟੇਨ ਫ੍ਰੈਂਡਸ ਆਫ਼ ਇੰਡੀਆ ਸੁਸਾਇਟੀ ਸਮੂਹ ਦੇ ਲੋਕਾਂ 'ਚ ਹੋਈ ਹੈ। ਝੜਪ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ।

Intro:Body:

gj

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.