ਲੰਡਨ: ਪਹਿਲੇ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜੂਨ 1984 'ਚ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਸਮੇਂ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਕਾਰ ਦੀ ਇਸ ਆਪ੍ਰੇਸ਼ਨ ਵਿੱਚ ਸ਼ਮੂਲੀਅਤ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ।
-
Sikhs can #NeverForget1984 because after #DarbarSahib #GoldenTemple complex attack came destruction of their historic structures, burning of Reference Library and genocide.
— Tanmanjeet Singh Dhesi MP (@TanDhesi) June 4, 2020 " class="align-text-top noRightClick twitterSection" data="
I asked @CommonsLeader why independent inquiry into Thatcher Govt’s involvement still hasn’t taken place! pic.twitter.com/h2LpfvtI16
">Sikhs can #NeverForget1984 because after #DarbarSahib #GoldenTemple complex attack came destruction of their historic structures, burning of Reference Library and genocide.
— Tanmanjeet Singh Dhesi MP (@TanDhesi) June 4, 2020
I asked @CommonsLeader why independent inquiry into Thatcher Govt’s involvement still hasn’t taken place! pic.twitter.com/h2LpfvtI16Sikhs can #NeverForget1984 because after #DarbarSahib #GoldenTemple complex attack came destruction of their historic structures, burning of Reference Library and genocide.
— Tanmanjeet Singh Dhesi MP (@TanDhesi) June 4, 2020
I asked @CommonsLeader why independent inquiry into Thatcher Govt’s involvement still hasn’t taken place! pic.twitter.com/h2LpfvtI16
ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਢੇਸੀ ਨੇ ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਵਿੱਚ 36 ਸਾਲ ਪਹਿਲਾਂ ਹੋਏ ਇਸ ਆਪ੍ਰੇਸ਼ਨ ਦਾ ਮੁੱਦਾ ਚੁੱਕਿਆ ਅਤੇ ਇਸ ਮੁੱਦੇ 'ਤੇ ਬਹਿਸ ਲਈ ਵੀ ਸੱਦਾ ਦਿੱਤਾ। ਢੇਸੀ ਨੇ ਕਿਹਾ ਕਿ ਇਸ ਹਫ਼ਤੇ ਉਸ ਘਿਨਾਉਣੀ ਘਟਨਾ ਨੂੰ 36 ਸਾਲ ਹੋ ਗਏ ਹਨ। ਦੱਸ ਦਈਏ ਕਿ 36 ਸਾਲ ਪਹਿਲਾਂ 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ 'ਤੇ ਭਾਰਤੀ ਵੱਲੋਂ ਹਮਲਾ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਤਾਜ਼ਾ ਖੁਲਾਸੇ ਹੋਣ, ਬ੍ਰਿਟਿਸ਼ ਸਿੱਖ ਭਾਈਚਾਰੇ ਦੀ ਵੱਡੀ ਮੰਗ, ਲੇਬਰ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਹਿਮਾਇਤ ਦੇ ਬਾਵਜੂਦ ਵੀ ਹਮਲੇ ਵਿੱਚ ਥੈਚਰ ਸਰਕਾਰ ਦੀ ਸ਼ਮੂਲੀਅਤ ਬਾਰੇ ਅਜੇ ਤੱਕ ਸੁਤੰਤਰ ਜਾਂਚ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਨਾਲ ਸਬੰਧਿਤ ਹੁਕਮ ਨੂੰ ਲੈ ਕੇ ਟਰੰਪ ਖ਼ਿਲਾਫ਼ ਮੁਕੱਦਮਾ ਦਰਜ
ਕਾਮਨਜ਼ ਦੇ ਆਗੂ ਜੈਕਬ ਰੀਸ-ਮੋਗਗ ਨੇ ਸਰਕਾਰ ਵੱਲੋਂ ਇਸ ਨੂੰ ਇੱਕ ਮਹੱਤਵਪੂਰਣ ਵਰ੍ਹੇਗੰਢ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਦੇਸ਼ ਦੇ ਮਹਾਨ ਆਗੂਆਂ ਵਿੱਚੋਂ ਇੱਕ ਮਾਰਗਰੇਟ ਥੈਚਰ ਨੇ ਹਮੇਸ਼ਾ ਸਹੀ ਵਿਵਹਾਰ ਕੀਤਾ ਹੋਵੇਗਾ।
ਜਾਂਚ ਦੀ ਮੰਗ ਕੁੱਝ ਸਾਲ ਪਹਿਲਾਂ ਉੱਭਰ ਕੇ ਆਈ ਸੀ ਜਦੋਂ ਇਹ ਸਾਹਮਣੇ ਆਇਆ ਸੀ ਕਿ ਆਪ੍ਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਬ੍ਰਿਟਿਸ਼ ਫੌਜਾਂ ਨੇ ਭਾਰਤੀ ਫੌਜਾਂ ਨੂੰ ਸਲਾਹ ਦਿੱਤੀ ਸੀ। ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਇਸ ਖੋਜ ਦੀ ਅੰਦਰੂਨੀ ਸਮੀਖਿਆ ਦਾ ਹੁਕਮ ਦਿੱਤਾ ਸੀ, ਜਿਸ ਕਾਰਨ ਸੰਸਦ ਵਿੱਚ ਇਹ ਐਲਾਨ ਹੋਇਆ ਸੀ ਕਿ ਬ੍ਰਿਟੇਨ ਦੀ ਭੂਮਿਕਾ ਸ਼ੁੱਧ ਸਲਾਹਕਾਰ ਰਹੀ ਹੈ ਅਤੇ ਸਪੈਸ਼ਲ ਏਅਰ ਸਰਵਿਸ (ਐਸ.ਏ.ਐੱਸ.) ਦੀ ਸਲਾਹ ਨੇ ਆਪ੍ਰੇਸ਼ਨ ਬਲੂ ਸਟਾਰ 'ਤੇ ਸੀਮਿਤ ਪ੍ਰਭਾਵ ਹੀ ਪਾਇਆ ਸੀ।