ETV Bharat / international

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਤਾਲਾਬੰਦੀ ਨੂੰ 'ਸੋਧਿਆ', ਲਾਂਚ ਕੀਤਾ ਨਵਾਂ ਅਲਰਟ ਸਿਸਟਮ - Queen

ਬ੍ਰਿਟੇਨ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ ਤਾਲਾਬੰਦੀ ਨੂੰ 1 ਜੂਨ ਤੱਕ ਵਧਾ ਦਿੱਤਾ ਗਿਆ ਹੈ. ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਦਾ ਐਲਾਨ ਕੀਤਾ।

boris johnson
boris johnson
author img

By

Published : May 11, 2020, 9:08 AM IST

ਲੰਡਨ: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਵਿੱਚ ਘੱਟੋ ਘੱਟ 1 ਜੂਨ ਤੱਕ ਤਾਲਾਬੰਦੀ ਰਹੇਗੀ। ਹਾਲਾਂਕਿ ਉਨ੍ਹਾਂ ਨੇ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਗੱਲ ਵੀ ਆਖੀ. ਉਨ੍ਹਾਂ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ 1 ਜੁਲਾਈ ਤੱਕ ਕੁੱਝ ਜਨਤਕ ਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ।

ਦੇਸ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਨਵੀਂ ਕੋਵਿਡ-19 ਚੇਤਾਵਨੀ ਪ੍ਰਣਾਲੀ ਦਾ ਐਲਾਨ ਕੀਤਾ। ਇਸ ਪ੍ਰਣਾਲੀ ਨਾਲ ਸਰਕਾਰ ਵਾਇਰਸ ਦੇ ਫੈਲਣ 'ਤੇ ਨਜ਼ਰ ਰੱਖੇਗੀ, ਜਿਸ ਨੂੰ ਆਰ ਰੇਟ ਕਿਹਾ ਜਾਂਦਾ ਹੈ।

ਦੱਸ ਦੇਈਏ ਕਿ ਜਾਨਸਨ ਦੀ ਕੰਜ਼ਰਵੇਟਿਵ ਸਰਕਾਰ ਨੂੰ ਵੀ ਮਹਾਂਮਾਰੀ ਨੂੰ ਲੈ ਕੇ ਮੈਡੀਕਲ ਸਟਾਫ ਨੂੰ ਸੁਰੱਖਿਆ ਦੇ ਲੋੜੀਂਦੇ ਉਪਕਰਣ ਮੁਹੱਈਆ ਨਾ ਕਰਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਪੀੜਤਾਂ ਦੀ ਗਿਣਤੀ 41 ਲੱਖ ਤੋਂ ਪਾਰ, 2 ਲੱਖ 82 ਹਜ਼ਾਰ ਮੌਤਾਂ

ਜਾਨਸਨ ਨੇ ਵਾਇਰਸ ਦੇ ਇਸ ਖ਼ਤਰੇ ਨੂੰ ਵਿਸ਼ਵ ਦੇ ਹੋਰ ਆਗੂਆਂ ਨਾਲੋਂ ਕਿਤੇ ਨੇੜਿਓਂ ਮਹਿਸੂਸ ਕੀਤਾ ਹੈ। ਉਹ 2 ਹਫ਼ਤੇ ਪਹਿਲਾਂ ਕੋਵਿਡ-19 ਕਾਰਨ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਵਾਪਸ ਆਏ ਹਨ।

ਦੇਸ਼ ਵਿਚ 219183 ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ 31855 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.