ETV Bharat / international

ਅੱਧੀ ਸਦੀ ਦੀ ਯਾਰੀ ਤੋਂ ਬਾਅਦ ਬ੍ਰਿਟੇਨ ਯੂਰਪੀ ਸੰਘ ਤੋਂ ਹੋਇਆ ਬਾਹਰ - ਯੂਰਪੀਅਨ ਯੂਨੀਅਨ

ਬ੍ਰਿਟੇਨ ਅਧਿਕਾਰਿਤ ਤੌਰ 'ਤੇ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਗਿਆ ਹੈ। ਬ੍ਰਸਲਜ਼ ਵਿੱਚ ਯੂਰੋਪੀਅਨ ਸੰਘ ਦੇ ਸੰਸਥਾ ਤੋਂ ਬ੍ਰਿਟੇਨ ਦਾ ਝੰਡਾ ਹਟਾ ਦਿੱਤਾ ਗਿਆ ਹੈ।

ਲੰਡਨ
ਲੰਡਨ
author img

By

Published : Feb 1, 2020, 8:14 PM IST

ਨਵੀਂ ਦਿੱਲੀ: ਸਨਿੱਚਰਵਾਰ ਸਵੇਰੇ ਭਾਰਤੀ ਟਾਇਮ ਦੇ ਮੁਤਾਬਕ ਤਕਰੀਬਨ 4.30 ਵਜੇ ਬ੍ਰਿਟੇਨ ਅਧਿਕਾਰਿਕ ਤੌਰ ਤੇ ਯੂਰਪੀਅਨ ਸੰਘ ਤੋਂ ਵੱਖ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਦਾ ਅੱਧੀ ਸਦੀ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ। ਬ੍ਰਸੇਲਜ਼ ਵਿੱਚ ਯੂਰੋਪੀਅਨ ਸੰਘ ਦੇ ਸੰਸਥਾ ਤੋਂ ਬ੍ਰਿਟੇਨ ਦਾ ਝੰਡਾ ਹਟਾ ਦਿੱਤਾ ਗਿਆ ਹੈ।

ਤਕਰੀਬਨ 47 ਸਾਲ ਪੁਰਾਣੀ ਯਾਰੀ ਟੁੱਟਣ ਤੋਂ ਬਾਅਦ ਬ੍ਰਿਟੇਨ ਦੇ ਕੁਝ ਇਲਾਕਿਆਂ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਉੱਥੇ ਹੀ ਇੱਕ ਸਮੂਹ ਇਸ ਤੋਂ ਨਾਰਾਜ਼ ਵੀ ਹੈ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੱਕ ਵੀਡੀਓ ਸਾਂਝੀ ਕਰ ਕੇ ਕਿਹਾ ਕਿ ਜਿੰਨਾ ਲੋਕਾਂ ਨੇ ਸਾਲ 2016 ਵਿੱਚ ਇਸ ਮੁਹਿੰਮ ਦੀ ਅਗਵਾਈ ਕੀਤੀ ਸੀ ਇਹ ਉਨ੍ਹਾਂ ਲਈ ਇੱਕ ਨਵੀਂ ਸਵੇਰ ਹੋਵੇਗੀ, ਬਹੁਤ ਸਾਰੇ ਲੋਕਾਂ ਲਈ ਇਹ ਆਸ਼ਾ ਅਤੇ ਉਮੀਦ ਦਾ ਇੱਕ ਹੈਰਾਨੀ ਭਰਿਆ ਪਲ ਹੈ। ਜਿਸ ਦੇ ਬਾਰੇ ਉਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ।

ਉਨ੍ਹਾਂ ਅੱਗੇ ਕਿਹਾ ਕਿ ਬ੍ਰਿਟੇਨ ਨੇ ਯੂਰਪੀ ਸੰਘ ਨੂੰ ਛੱਡ ਦੇਸ਼ ਨੂੰ ਇੱਕ ਅਸਧਾਰਨ ਮੋੜ ਦਿੱਤਾ ਹੈ। ਆਓ ਹੁਣ ਸਾਰੇ ਮਿਲ ਕੇ ਉਨ੍ਹਾਂ ਸਾਰੇ ਮੌਕਿਆਂ ਦਾ ਲਾਭ ਚੱਕੀਏ ਜੋ ਬ੍ਰੈਗਜ਼ਿਟ ਲੈ ਕੇ ਆਵੇਗਾ। ਹੁਣ ਇਸ ਨਾਲ ਪੂਰੇ ਬ੍ਰਿਟੇਨ ਦੀ ਸਮਰੱਥਾ ਨੂੰ ਨਵਾਂ ਬਲ ਮਿਲੇਗਾ। ਪ੍ਰਧਾਨ ਮੰਤਰੀ ਬੋਰਿਸ ਨੇ ਇਹ ਸੰਦੇਸ਼ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਤੋਂ ਤਕਰੀਬਨ ਇੱਕ ਘੰਟਾ ਪਹਿਲਾਂ ਸਾਂਝਾ ਕੀਤਾ ਸੀ।

ਜ਼ਿਕਰ ਕਰ ਦਈਏ ਕਿ ਉੱਤਰੀ ਇੰਗਲੈਂਡ ਦੇ ਸੰਡਰਲੈਂਡ ਸ਼ਹਿਰ ਨੇ ਜੂਨ 2016 ਵਿੱਚ ਯੂਰਪੀ ਸੰਘ ਤੋਂ ਬਾਹਰ ਨਿਕਲਣ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ। ਸਾਲ 1973 ਵਿੱਚ ਯੂਰੋਪੀਅਨ ਸੰਘ ਵਿੱਚ ਸ਼ਾਮਲ ਹੋਏ ਬ੍ਰਿਟੇਨ ਨੇ 47 ਸਾਲ ਬਾਅਦ ਇਸ ਗਰੁੱਪ ਨੂੰ ਅਲਵਿਦਾ ਕਹਿ ਦਿੱਥਾ ਹੈ। ਇਸ ਤਰ੍ਹਾਂ, ਹੁਣ ਯੂਰਪੀ ਸੰਘ 27 ਦੇਸ਼ਾਂ ਵਾਲਾ ਗਰੁੱਪ ਹੋਵੇਗਾ।

ਯੂਰਪੀ ਸੰਘ ਦੇ ਚੀਫ਼ ਦਾ ਕਹਿਣਾ ਹੈ ਕਿ ਇਸ ਦਾ ਤਤਕਾਲੀ ਕੋਈ ਪ੍ਰਭਾਵ ਮਹਿਸੂਸ ਨਹੀਂ ਹੋਵੇਗਾ ਕਿਉਂਕਕਿ ਇਸ ਹਫ਼ਤੇ ਮਨਜ਼ੂਰ ਯੂਰਪੀ ਸੰਘ-ਬ੍ਰਿਟੇਨ ਸਮਝੌਤੇ ਵਿੱਚ 11 ਮਹੀਨਿਆਂ ਦੀ ਤਬਦੀਲੀ ਦਾ ਸਮਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਨਾਗਰਿਕ 31 ਦਸੰਬਰ ਤੱਕ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਵਿੱਚ ਕੰਮ ਕਰਨ ਸਕਣਗੇ ਅਤੇ ਕਾਰੋਬਾਰ ਵੀ ਕਰ ਸਕਣਗੇ।

ਬ੍ਰੈਗਜ਼ਿਟ ਦੇ ਸਮਰਥਕ ਬ੍ਰਿਟੇਨ ਦੇ ਵੱਖ ਹੋਣ ਤੇ ਖ਼ੁਸ਼ੀ ਮਨਾ ਰਹੇ ਹਨ ਪਰ ਯੂਰਪੀ ਸੰਘ ਦੇ ਨੇਤਾਵਾਂ ਨੇ ਕਿਹਾ ਕਿ ਬ੍ਰਿਟੇਨ ਦੇ ਬਾਹਰ ਹੋਣ ਤੇ ਉਨ੍ਹਾਂ ਨੂੰ ਦੁੱਖ ਹੈ। ਬ੍ਰਿਟੇਨ ਦੇ ਵੱਖ ਹੋਣ ਤੋਂ ਬਾਅਦ ਕਲੱਬਾਂ ਵਿੱਚ ਇਸ ਸਬੰਧੀ ਜਸ਼ਨ ਰੱਖੇ ਗਏ। ਇਸ ਦੌਰਾਨ ਯੂਰਪੀ ਸੰਘ ਦੇ ਬ੍ਰਸਲਜ਼ ਵਿਚਲੇ ਦਫ਼ਤਰ ਤੋਂ ਬ੍ਰਿਟੇਨ ਦਾ ਝੰਡਾ (ਯੂਨੀਅਨ ਜੈਕ) ਉਤਾਰਿਆ ਗਿਆ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਿਵਾਸ, 10 ਡਾਊਨਿੰਗ ਸਟਰੀਟ ਤੇ ਲਾਈਟ ਸ਼ੋਅ ਕੀਤਾ ਗਿਆ। ਦਿ ਮਾਲ ਦੇ ਦੋਵੇਂ ਪਾਸੇ ਬ੍ਰਿਟੇਨ ਦੇ ਝੰਡੇ ਦੀਆਂ ਕਤਾਰਾਂ ਲਾਈਆਂ ਗਈਆਂ ਐਨਾ ਹੀ ਨਹੀਂ 50ਪੈਨੀ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ।

Intro:Body:

Title *:


Conclusion:

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.