ਲਾਹੌਰ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਨੌਜਵਾਨ ਸਿੱਖ ਨੇਤਾ ਸਤਵੰਤ ਸਿੰਘ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦੇ ਛੋਟੇ ਭਰਾ ਅਮੀਰ ਸਿੰਘ ਨੂੰ ਕਮੇਟੀ ਦਾ ਜਰਨਲ ਸਕੱਤਰ ਬਣਾਇਆ ਗਿਆ ਹੈ।
ਦੋਵੇਂ ਮੁੱਖ ਆਗੂ ਪਹਿਲੀ ਵਾਰ ਪਾਕਿਸਤਾਨ ਦੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਦੇ ਉੱਚ ਅਹੁਦਿਆਂ 'ਤੇ ਬਿਰਾਜ਼ਮਾਨ ਹੋਏ ਹਨ। ਖ਼ਾਲਿਸਤਾਨ ਪੱਖੀ ਪਾਕਿ ਸਿੱਖ ਲੀਡਰ ਗੋਪਾਲ ਚਾਵਲਾ ਦੀ ਛਾਂਟੀ ਤੋਂ ਬਾਅਦ ਪੀਐਸਜੀਪੀਸੀ ਦਾ ਮੁੜ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ SGPC ਨੂੰ ਦਿੱਤਾ ਜਾਵੇਗਾ ਸਹਿਯੋਗ: ਡਾ. ਰੂਪ ਸਿੰਘ
ਪਾਕਿਸਤਾਨੀ ਸਿੱਖ ਆਗੂਆਂ ਦੀ ਚੋਣ ਸਰਬਸੰਮਤੀ ਨਾਲ ਉਕਾਫ਼ ਬੋਰਡ ਪਾਕਿਸਤਾਨ ਦੇ ਮੁੱਖ ਦਫ਼ਤਰ ਲਾਹੌਰ ਵਿਖੇ ਕੀਤੀ ਗਈ ਹੈ।