ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਚੀਨ ਨੂੰ ਮਲੇਰੀਆ ਮੁਕਤ ਐਲਾਨ ਦਿੱਤਾ ਹੈ। ਚੀਨ ਨੂੰ ਇਹ ਤਮਗਾ 30 ਜੂਨ ਨੂੰ ਮਿਲਿਆ ਹੈ। ਮਲੇਰੀਆ ਤੋਂ ਮੁਕਤ ਹੋਣ ’ਤੇ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਦੱਸ ਦਈਏ ਕਿ ਚੀਨ ਨੇ ਆਪਣੇ ਦੇਸ਼ ਨੂੰ ਮਲੇਰੀਆ ਮੁਕਤ ਕਰਵਾਉਣ ਦੇ ਲਈ 70 ਸਾਲਾਂ ਤੋਂ ਕੋਸ਼ਿਸ਼ਾ ਕਰ ਰਿਹਾ ਹੈ। ਜਿਸ ਤੋਂ ਬਾਅਦ ਲਗਾਤਾਰ ਚਾਰ ਸਾਲਾਂ ਤੋਂ ਇੱਕ ਵੀ ਘਰੇਲੂ ਮਾਮਲਾ ਸਾਹਮਣੇ ਆਇਆ ਹੈ। ਜਦਕਿ 1940 ਦੇ ਦਹਾਕੇ ਚ ਹਰ ਸਾਲ ਛੂਤ ਦੀ ਬੀਮਾਰੀ ਦੇ 30 ਮਿਲੀਅਨ ਮਾਮਲੇ ਦਰਜ ਕੀਤੇ ਜਾਂਦੇ ਰਹੇ ਹਨ।
ਇਸ ਸਬੰਧ ਚ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਗੈਬਰੇਈਅਸ ਨੇ ਕਿਹਾ ਇਸ ਐਲਾਨ ਤੋਂ ਬਾਅਦ ਚੀਨ ਵਧ ਰਹੀ ਗਿਣਤੀ ਚ ਸ਼ਾਮਲ ਹੋ ਗਿਆ ਹੈ ਜਿਸ ਨੇ ਇਹ ਪੇਸ਼ ਕੀਤਾ ਹੈ ਕਿ ਵਿਸ਼ਵ ਦਾ ਭਵਿੱਖ ਮਲੇਰੀਆ ਤੋਂ ਮੁਕਤ ਹੈ। ਸੰਗਠਨ ਦਾ ਇਹ ਵੀ ਕਹਿਣਾ ਹੈ ਕਿ ਚੀਨ ਨੇ ਖਤਰੇ ਵਾਲੇ ਇਲਾਕਿਆਂ ਚ ਬੀਮਾਰੀਆਂ ਦੀ ਰੋਕਥਾਮ ਲਈ ਕਈ ਸਾਲਾਂ ਪਹਿਲਾਂ ਦਵਾਈਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸੀ। ਨਾਲ ਹੀ ਮੱਛਰ ਪ੍ਰਜਨਨ ਵਾਲੇ ਖੇਤਰਾਂ ਚ ਯੋਜਨਾਬੱਧ ਢੰਗ ਤਰੀਕੇ ਨਾਲ ਕੰਮ ਕੀਤਾ ਗਿਆ। ਜਿਸ ਤੋਂ ਬਾਅਦ ਚੀਨ 40ਵਾਂ ਖੇਤਰ ਪ੍ਰਮਾਣਤ ਮਲੇਰੀਆ ਮੁਕਤ ਹੋ ਗਿਆ ਹੈ।
ਇਹ ਵੀ ਪੜੋ: ਜਦੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਪਹੁੰਚ ਕੇ ਲਾਇਆ ਜੈਕਾਰਾ: ਦੇਖੋ ਖ਼ਬਰ
ਕਾਬਿਲੇਗੌਰ ਹੈ ਕਿ ਚੀਨ ਨੇ ਇਸ ਸਬੰਧ ਚ ਵਿਸ਼ਵ ਸਿਹਤ ਸੰਗਠਨ ਨੇ ਪ੍ਰਮਾਣਤ ਲਈ ਅਰਜ਼ੀ ਦਿੱਤੀ ਸੀ। ਜਿਸ ਤੋਂ ਬਾਅਦ ਮਾਹਰ ਵੱਲੋਂ ਤਿਆਰੀਆਂ ਅਤੇ ਮਲੇਰੀਆ ਰਹਿਤ ਪ੍ਰਮਾਣ ਦੀ ਪੁਸ਼ਟੀ ਲਈ ਮਈ ਚ ਦੇਸ਼ ਦਾ ਦੌਰਾ ਕੀਤਾ ਸੀ।