ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ 1989 ਦੇ ਥਿਆਨਮੇਨ ਚੌਕ ਕਲਤੇਆਮ ਨਾਲ ਜੁੜੀਆਂ ਘਟਨਾਵਾਂ ਦੌਰਾਨ ਮਾਰੇ ਗਏ, ਹਿਰਾਸਤ ਵਿੱਚ ਲਏ ਗਏ ਜਾਂ ਲਾਪਤਾ ਲੋਕਾਂ ਦਾ ਪੂਰਾ ਬਿਓਰਾ ਉਪਲੱਬਧ ਕਰਵਾਉਣ ਲਈ ਚੀਨ ਨੂੰ ਅਪੀਲ ਕੀਤੀ ਹੈ।
ਸਮੁੱਚੇ ਵਿਸ਼ਵ ਦੇ ਨਾਲ-ਨਾਲ ਇਸ ਕਤਲੇਆਮ ਦੀ ਨਿੰਦਾ ਕਰਦਿਆਂ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਲੀ ਮੈਕਕੈਨੀ ਨੇ ਕਿਹਾ, "ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੁਆਰਾ ਨਿਹੱਥੇ ਚੀਨੀ ਨਾਗਰਿਕਾਂ ਦਾ ਕਤਲੇਆਮ ਇਕ ਦੁਖਾਂਤ ਸੀ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ”"
ਮੈਕਨੈਨੀ ਨੇ ਕਿਹਾ ਕਿ ਅਮਰੀਕੀ ਲੋਕ ਉਨ੍ਹਾਂ ਲੱਖਾਂ ਚੀਨੀ ਨਾਗਰਿਕਾਂ ਦੀ ਹਿੰਮਤ ਨੂੰ ਦਰਸਾਉਂਦੇ ਹਨ ਜੋ 31 ਸਾਲ ਪਹਿਲਾਂ ਵੱਡੇ ਪੱਧਰ ਉੱਤੇ ਫੈਲੇ ਅਧਿਕਾਰਕ ਭ੍ਰਿਸ਼ਟਾਚਾਰ ਵਿਰੁੱਧ ਅਤੇ ਆਪਣੇ ਦੇਸ਼ ਵਿੱਚ ਆਪਣੀ ਗੱਲ ਰੱਖਣ ਦੀ ਮੰਗ ਦੇ ਨਾਲ ਬੀਜਿੰਗ ਅਤੇ ਪੂਰੇ ਚੀਨ ਵਿੱਚ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋਏ ਸਨ।
ਮੈਕਨੈਨੀ ਨੇ ਘਟਨਾ ਦੀ 31ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਅਮਰੀਕਾ ਚੀਨ ਤੋਂ ਚਾਰ ਜੂਨ 1989 ਨੂੰ ਥਿਆਨਮੇਨ ਚੌਕ ਕਤਲੇਆਮ ਨਾਲ ਜੁੜੀਆਂ ਘਟਨਾਵਾਂ ਦੌਰਾਨ ਮਾਰੇ ਗਏ, ਹਿਰਾਸ ਵਿੱਚ ਲਏ ਗਏ ਜਾਂ ਲਾਪਤਾ ਲੋਕਾਂ ਦਾ ਸਨਮਾਨ ਕਰਨ ਦੀ ਅਪੀਲ ਕਰਦਾ ਹੈ।
ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਨਿਵੇਸ਼ਕਾਂ ਨੂੰ ਚੀਨੀ ਕੰਪਨੀਆਂ ਤੋਂ ਸੁਰੱਖਿਅਤ ਰੱਖਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਚੀਨ ਵੱਲੋਂ ਨਿਵੇਸ਼ਕਾਂ ਦੇ ਮਹੱਤਵਪੂਰਨ ਬਚਾਅ ਉਪਾਵਾਂ ਦੀ ਪਾਲਣਾ ਕੀਤੇ ਬਿਨਾਂ ਅਮਰੀਕੀ ਪੂੰਜੀ ਬਾਜ਼ਾਰ ਤੋਂ ਲਾਭ ਉਠਾਉਣਾ ਗ਼ਤਲ ਅਤੇ ਖਤਰਨਾਕ ਹੈ।