ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਜੈਸ਼-ਏ-ਮੁੰਹਮਦ ਦੇ ਅੱਤਵਾਦੀ ਨਿਸਾਰ ਅਹਿਮਦ ਤਾਂਤਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 31 ਮਾਰਚ ਨੂੰ ਭਾਰਤ ਲਿਆਂਦਾ ਗਿਆ ਸੀ। ਨਿਸਾਰ 1 ਫ਼ਰਵਰੀ 2019 ਨੂੰ ਯੂਏਈ ਭੱਜ ਗਿਆ ਸੀ।
ਤੁਹਾਨੂੰ ਦੱਸ ਦਇਏ ਕਿ ਨਿਸਾਰ 2017 ਵਿੱਚ ਕਸ਼ਮੀਰ ਦੇ ਲੇਥਪੋਰਾ ਵਿੱਚ ਸੀਆਰਪੀਐਫ਼ ਕੈਂਪ ਤੇ ਹੋਏ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਹੈ। ਇਸ ਹਮਲੇ ਵਿੱਚ 5 ਫ਼ੌਜੀ ਸ਼ਹੀਦ ਹੋਏ ਸਨ ਅਤੇ 3 ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਸੀ।
ਨਿਸਾਰ ਤਾਂਤਰੇ ਜੈਸ਼ ਦੇ ਦੱਖਣੀ ਕਸ਼ਮੀਰ ਦਾ ਡਵਿਜ਼ਨਲ ਕਮਾਂਡਰ ਨੂਰ ਤਾਂਤਰੇ ਦਾ ਭਾਈ ਹੇ। ਐਨਆਈਏ ਲੇਥਪੋਰਾ ਹਮਲੇ ਦੀ ਜਾਂਚ ਕਰ ਰਹੀ ਹੈ। ਐਨਆਈਏ ਕੋਰਟ ਦੇ ਸਪੈਸ਼ਲ ਜੱਜ ਨੇ ਨਿਸਾਰ ਵਿਰੁੱਧ ਅਸਟੇਟ ਵਰੰਟ ਜਾਰੀ ਕੀਤਾ ਸੀ, ਜਿਸ ਦੇ ਆਧਾਰ ਤੇ ਉਸ ਨੂੰ ਯੂਏਈ ਤੋਂ ਲਿਆਉਂਦਾ ਗਿਆ।