ਬੀਜਿੰਗ: ਚੀਨ ਨੇ ਪਹਿਲੀ ਵਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਨਵੀਂ ਪੁਸ਼ਟੀ ਕੀਤੀ ਹੈ ਕਿ ਚੀਨ ਵਿੱਚ ਕੋਈ ਵੀ ਕੋਵਿਡ -19 ਕੇਸ ਦਰਜ ਨਹੀਂ ਕੀਤਾ ਗਿਆ ਤੇ ਸਿਰਫ ਦੋ ਸ਼ੱਕੀ ਮਾਮਲਿਆਂ ਦਾ ਪਤਾ ਲੱਗਿਆ। ਇਸ ਬਾਰੇ ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਰਿਪੋਰਟ ਦਿੱਤੀ।
ਸ਼ੁੱਕਰਵਾਰ ਨੂੰ ਕੋਰੋਨਾ ਦੇ ਦੋ ਸ਼ੱਕੀ ਮਾਮਲੇ ਪਾਏ ਗਏ- ਇੱਕ ਸਥਾਨਕ ਤੌਰ ਉੱਤੇ ਸ਼ੰਘਾਈ ਸ਼ਹਿਰ ਵਿੱਚ ਅਤੇ ਦੂਸਰਾ ਵਿਦੇਸ਼ ਤੋਂ ਸੀ। ਪਿਛਲੇ ਦਿਨੀਂ ਚਾਰ ਨਵੇਂ ਕੇਸਾਂ ਦੀ ਗਿਣਤੀ ਕੀਤੀ ਗਈ ਸੀ, ਉਨ੍ਹਾਂ ਵਿੱਚੋਂ ਦੋ ਜਿਲਿਨ ਵਿੱਚ ਸਨ, ਜਿੱਥੇ ਪਿਛਲੇ ਕੁਝ ਹਫ਼ਤਿਆਂ ਵਿੱਚ 30 ਤੋਂ ਵੱਧ ਸੰਕਰਮਿਤ ਲੋਕਾਂ ਨੂੰ ਰੂਸ ਤੋਂ ਆਪਣੇ ਦੇਸ਼ ਪਰਤ ਰਹੇ ਚੀਨੀ ਨਾਗਰਿਕਾਂ ਨਾਲ ਸਬੰਧਤ ਪਾਇਆ ਗਿਆ ਹੈ।
ਪਿਛਲੇ 24 ਘੰਟਿਆਂ ਵਿੱਚ, ਕੋਈ ਨਵੀਂ ਮੌਤ ਨਹੀਂ ਹੋਈ, ਤਿੰਨ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਵਿਦੇਸ਼ਾਂ ਤੋਂ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 41 ਹੈ, ਜਿਨ੍ਹਾਂ ਵਿੱਚੋਂ ਦੋ ਗੰਭੀਰ ਸਥਿਤੀ ਵਿੱਚ ਹਨ। ਚੀਨ ਵਿੱਚ ਸਰਗਰਮ ਕੇਸਾਂ ਦੀ ਕੁੱਲ ਗਿਣਤੀ 79 ਹੈ, ਜਿਨਾਂ ਵਿੱਚੋਂ 9 ਗੰਭੀਰ ਹਨ ਅਤੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ 4634 ਮੌਤਾਂ ਅਤੇ 82,971 ਤੱਕ ਪੁਸ਼ਟੀ ਕੀਤੀ ਗਈ ਹੈ।