ਨਵੀਂ ਦਿੱਲੀ:ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਪਣੇ ਦੋਸਤ ਨਵਜੋਤ ਸਿੱਧੂ ਨੂੰ ਸੱਦਾ ਪੱਤਰ ਦਿੱਤਾ। ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ ਇਮਰਾਨ ਖ਼ਾਨ ਇਕ ਬੱਸ ਵਿੱਚ ਨਵਜੋਤ ਸਿੱਧੂ ਦਾ ਇੰਤਜਾਰ ਕਰਦੇ ਨਜ਼ਰ ਆਏ। ਇਮਰਾਨ ਖ਼ਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਮਰਾਨ ਖ਼ਾਨ ਇਸ ਵੀਡੀਓ ਵਿੱਚ ਬੱਸ ਵਿੱਚ ਮੌਜੂਦ ਲੋਕਾਂ ਨੂੰ ਇਹ ਵੀ ਪੁੱਛਦੇ ਨਜ਼ਰ ਆਏ ਕਿ "ਸਾਡਾ ਸਿੱਧੂ ਕਿੱਧਰ" ਹੈ।
ਦੱਸ ਦੇਈਏ ਕਿ ਇਮਰਾਨ ਖ਼ਾਨ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਥਾਨ ਤੱਕ ਜਾਣ ਵਾਲੀ ਬੱਸ ਵਿਚ ਸਵਾਰ ਸਨ। ਇਸ ਦੌਰਾਨ ਇਮਰਾਨ ਖ਼ਾਨ ਨੇ ਉੱਥੇ ਮੌਜੂਦ ਲੋਕਾਂ ਨੂੰ ਪੁੱਛਿਆ "ਸਾਡਾ ਸਿੱਧੂ ਕਿੱਧਰ ਹੈ, ਮੈ ਕਿਹਾ ਸਾਡਾ ਸਿੱਧੂ।" ਇਸ 'ਤੇ ਬੱਸ ਵਿੱਚ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹਾਂ ਸਿੱਧੂ ਆ ਗਏ ਹਨ।
-
Moments before the Indian official jatha arrived for pilgrimage through #KartarpurCorridor...
— Geeta Mohan گیتا موہن गीता मोहन (@Geeta_Mohan) November 9, 2019 " class="align-text-top noRightClick twitterSection" data="
An entire conversation by Pak PM @ImranKhanPTI on "Hamara Sidhu"
Watch.@IndiaToday @MEAIndia @ForeignOfficePk @IndiainPakistan @Ajaybis @DrSJaishankar @capt_amarinder @sherryontopp pic.twitter.com/V1rwYbDVit
">Moments before the Indian official jatha arrived for pilgrimage through #KartarpurCorridor...
— Geeta Mohan گیتا موہن गीता मोहन (@Geeta_Mohan) November 9, 2019
An entire conversation by Pak PM @ImranKhanPTI on "Hamara Sidhu"
Watch.@IndiaToday @MEAIndia @ForeignOfficePk @IndiainPakistan @Ajaybis @DrSJaishankar @capt_amarinder @sherryontopp pic.twitter.com/V1rwYbDVitMoments before the Indian official jatha arrived for pilgrimage through #KartarpurCorridor...
— Geeta Mohan گیتا موہن गीता मोहन (@Geeta_Mohan) November 9, 2019
An entire conversation by Pak PM @ImranKhanPTI on "Hamara Sidhu"
Watch.@IndiaToday @MEAIndia @ForeignOfficePk @IndiainPakistan @Ajaybis @DrSJaishankar @capt_amarinder @sherryontopp pic.twitter.com/V1rwYbDVit
ਇਹ ਵੀ ਪੜੋ: ਅਰਵਿੰਦ ਸਾਵੰਤ ਨੇ ਅਸਤੀਫ਼ੇ ਦਾ ਕੀਤਾ ਐਲਾਨ, ਅੱਜ ਕਰਨਗੇ ਪ੍ਰੈਸ ਕਾਨਫਰੰਸ
ਦੱਸ ਦੇਈਏ ਕਿ ਪਾਕਿਸਤਾਨ ਪਹੁੰਚੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਅਤੇ ਸਿੱਧੂ ਨੇ ਇਮਰਾਨ ਖ਼ਾਨ ਨੂੰ ਪੂਰੀਆਂ ਦੂਨੀਆਂ ਦਾ ਦਿਲ ਜਿੱਤਣ ਵਾਲਾ ਸਿਕੰਦਰ ਵੀ ਦੱਸਿਆ। ਇਸ ਦੇ ਨਾਲ ਸਿੱਧੂ ਨੇ ਇਕ ਸ਼ੇਅਰ ਵਿੱਚ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲਵਾਉਣ ਵਾਲਾ ਲੱਖ ਦਾ ਤੇ ਕਰਤਾਰਪੁਰ ਲਾਂਘੇ ਵਿੱਚ ਅੜਿੱਕਾ ਡਾਹੁਣ ਵਾਲਾ ਕੱਖ ਦਾ।