ਪੇਸ਼ਾਵਰ: ਉੱਤਰ ਪੱਛਮੀ ਪਾਕਿਸਤਾਨ ਵਿੱਚ ਇੱਕ ਆਟੋ ਦੇ ਨਹਿਰ ਵਿੱਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਆਟੋ ਵਿੱਚ ਸਵਾਰ ਘੱਟੋ- ਘੱਟ 20 ਲੋਕ ਦੀ ਮੌਤ ਹੋ ਗਈ ਹੈ।
ਇਸ ਆਟੋ ਵਿੱਚ ਸਵਾਰ ਲੋਕ ਇੱਕ ਵਿਆਹ ਦੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ। ਬਚਾਅ ਦਲ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਹਾਦਸਾ ਖ਼ੈਬਰ ਪਖ਼ਤੋਨਖ਼ਵਾ ਪ੍ਰਾਂਤ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਵਿੱਚ ਵਾਪਰਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਨਹਿਰ ਤੋਂ 20 ਲੋਕਾਂ ਦੀ ਮ੍ਰਿਤਕ ਦੇਹ ਨੂੰ ਕੱਢ ਲਿਆ ਗਿਆ ਹੈ ਜਦਕਿ 3 ਲੋਕ ਜਿਉਂਦੇ ਬਾਹਰ ਕੱਢੇ ਗਏ ਹਨ।
ਖ਼ੈਬਰ ਪਖ਼ਤੋਨਖ਼ਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਦੁਰਘਾਟਨਾ ਉੱਤੇ ਅਫਸੋਸ ਪ੍ਰਗਟ ਕੀਤਾ ਹੈ।