ਕੰਧਾਰ: ਅਮਰੀਕਾ ਨੇ ਹਵਾਈ ਹਮਲਾ ਕਰ ਤਾਲਿਬਾਨ ਦੇ 90 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਲਗਾਤਾਰ ਗੱਲਬਾਤ ਦੀ ਕੋਸ਼ਿਸ਼ ਤੋਂ ਬਾਅਦ ਵੀ ਅਫਗਾਨਿਸਤਾਨ 'ਚ ਹਿੰਸਾ ਘੱਟ ਨਹੀਂ ਰਹੀ ਸੀ, ਜਿਸਦੇ ਚੱਲਦੇ ਅਮਰੀਕਾ ਨੇ ਹਵਾਈ ਹਮਲੇ ਕੀਤੇ ਤੇ 90 ਤਾਲੀਬਾਨ ਦੇ ਅੱਤਵਾਦੀਆਂ ਨੂੰ ਮਾਰ ਗਿਰਾਇਆ। ਜ਼ਿਕਰਯੋਗ ਹੈ ਇਸ ਗੱਲ ਦੀ ਪੁਸ਼ਟੀ ਅਮਰੀਕੀ ਫੌਜ ਨੇ ਕੀਤੀ ਹੈ।ਅਮਰੀਕਾ ਤੇ ਤਾਲੀਬਾਨ ਦੇ ਸਮਝੌਤੇ ਤੋਂ ਬਾਅਦ ਇਹ ਪਹਿਲੀ ਵੱਡੀ ਕਾਰਵਾਈ ਸੀ।
ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਦਿੱਤੀ ਜਾਣਕਾਰੀ
ਕੰਧਾਰ ਸੂਬੇ 'ਚ ਅਫਗਾਨ ਫੌਝ ਦੀ ਚੌਂਕੀ ਤੇ ਤਾਲੀਬਾਨ ਦੇ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਤੇ ਉਨ੍ਹਾਂ ਦੇ ਮਨਸੁਬਿਆਂ ਨੂੰ ਅੰਜਾਮ ਨਾ ਮਿਲੇ ਤਾਂ ਅਮਰੀਕਾ ਨੇ ਹਵਾਈ ਹਮਲੇ ਕੀਤੇ। ਇਸਦੀ ਪੁਸ਼ਟੀ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕੀਤੀ। ਉਨ੍ਹਾਂ ਨੇ ਪ੍ਰੈਸ ਵਾਰਤਾ 'ਚ ਦੱਸਿਆ ਕਿ ਹਮਲੇ 'ਚ 90 ਅੱਤਵਾਦੀ ਢੇਰ ਹੋਏ ਹਨ।
ਅਮਰੀਕੀ ਫੌਜ ਦੇ ਬੁਲਾਰੇ ਨੇ ਵੀ ਕੀਤੀ ਇਸ ਗੱਲ ਦੀ ਪੁਸ਼ਟੀ ਟਵੀਟ ਕਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਝਾਰੀ ਜ਼ਿਲ੍ਹੇ 'ਚ ਅਫਗਾਨ ਫੌਜ 'ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਹੀ ਹਵਾਈ ਹਮਲੇ ਕੀਤੇ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਹਮਲੇ ਅਮਰੀਕਾ ਅਫਗਾਨ ਸਮਝੌਤੇ ਦੇ ਤਹਿਤ ਕੀਤੇ ਹਨ।
ਤਾਲਿਬਾਨ ਨੇ ਕੀਤਾ ਇਸ ਗੱਲ ਦਾ ਖੰਡਨ
ਦੂਜੇ ਹੱਥ ਤਾਲਿਬਾਨ ਨੇ ਇਸ ਗੱਲ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ 90 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਝੂਠਲਾ ਦਿੱਤਾ ਹੈ ਤੇ ਉਨ੍ਹਾਂ ਨੇ ਦੋਸ਼ ਲਗਾਏ ਕਿ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਅਮਰੀਕਾ ਤੇ ਅਫਗਾਨ ਦਾ ਸਮਝੌਤਾ
ਦੱਸਣਯੋਗ ਹੈ ਕਿ ਫਰਵਰੀ 'ਚ ਹੋਏ ਅਮਰੀਕਾ ਤੇ ਤਾਲਿਬਾਨ ਦੇ ਸਮਝੌਤੇ 'ਚ ਅਫਗਾਨ ਦੀ ਹਿੰਸਾ 'ਚ ਕਮੀ ਕੀਤੇ ਜਾਣਾ ਤੈਅ ਕੀਤਾ ਹੈ।