ਨਵੀਂ ਦਿੱਲੀ: ਅੱਧੀ ਦੁਨੀਆ ਵਿੱਚ ਦਸਤਕ ਦੇ ਚੁੱਕੇ ਕੋਰੋਨਾ ਵਾਇਰਸ ਦੇ ਪਾਕਿਸਤਾਨ ਵਿੱਚ ਵੀ ਦੋ ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਹੈ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਸਮਾਚਾਰ ਏਜੰਸੀ ਮੁਤਾਬਕ, ਪਾਕਿਸਤਾਨ ਦੇ ਵਿਸ਼ੇਸ਼ ਸਹਾਇਤ ਜਫ਼ਰ ਮਿਰਜ਼ਾ ਨੇ ਟਵੀਟ ਕਰ ਦੱਸਿਆ, "ਮੈਂ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ ਕਰਦਾਂ ਹਾਂ, ਦੋਵਾਂ ਦੀ ਹਾਲਤ ਅਜੇ ਸਥਿਰ ਹੈ। ਘਬਰਾਉਣ ਦੀ ਲੋੜ ਨਹੀਂ ਹੈ, ਸਾਰਾ ਕੁਝ ਕਾਬੂ ਵਿੱਚ ਹੈ।"
ਕਵੇਟਾ ਵਿੱਚ ਮੀਡੀਆ ਦੇ ਮੁਖ਼ਤਾਬ ਹੁੰਦਿਆ ਮਿਰਜ਼ਾ ਨੇ ਕਿਹਾ ਕਿ ਇਹ ਮਾਮਲਾ ਸਿੰਧ ਦਾ ਹੈ ਅਤੇ ਦੂਜਾ ਮਾਮਲਾ ਸੰਘੀ ਖੇਤਰ ਦਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦੋਵਾਂ ਵਿਅਕਤੀਆਂ ਨੇ ਇਰਾਨ ਦੀ ਯਾਤਰਾ ਕੀਤੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਇਰਾਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ ਜਦੋਂ ਕਿ 139 ਲੋਕ ਇਸ ਪੀੜਤ ਹਨ।