ਢਾਕਾ (ਬੰਗਲਾਦੇਸ਼): ਬੰਗਲਾਦੇਸ਼ ਦੀ ਬੇਖੌਫ ਲੇਖਕ ਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤਸਲੀਮਾ ਨਸਰੀਨ ਆਪਣੇ ਲੇਖਾਂ ਤੇ ਟਿੱਪਣੀ ਲਈ ਅਕਸਰ ਚਰਚਾ ਵਿੱਚ ਆ ਜਾਂਦੀ ਹੈ। ਤਸਲੀਮਾ ਔਰਤਾਂ ਦੇ ਜ਼ੁਲਮਾਂ ਅਤੇ ਧਰਮ ਦੀ ਅਲੋਚਨਾ ਬਾਰੇ ਲਿਖਣ ਲਈ ਜਾਣੀ ਜਾਂਦੀ ਹੈ। ਉਸੇ ਵਿਵਾਦਤ ਲੇਖਾਂ ਕਾਰਨ ਹੀ ਉਸ ਦੀਆਂ ਕੁਝ ਕਿਤਾਬਾਂ 'ਤੇ ਬੰਗਲਾਦੇਸ਼ ਵਿੱਚ ਪਾਬੰਦੀ ਹੈ। ਕੁਝ ਅਜਿਹੀ ਟਿੱਪਣੀ ਨਸਰੀਨ ਨੇ ਆਪਣੇ ਟਵੀਟਰ ਅਕਾਉਂਟ 'ਤੇ ਕੀਤੀ ਹੈ, ਜਿਸ ਨੇ ਬਹੁਤ ਸੋਚਣ 'ਤੇ ਮਜਬੂਰ ਕਰ ਦਿੱਤਾ।
ਤਸਲੀਮਾ ਨੇ ਆਪਣੇ ਟਵੀਟਰ ਦੇ ਅਧਿਕਾਰਤ ਖਾਤੇ ਤੋਂ ਇੱਕ ਟਵੀਟ ਕੀਤਾ। ਤਸਲੀਮਾ ਨੇ ਆਪਣੇ ਟਵੀਟ ਵਿੱਚ ਲਿਖਿਆ.
ਤਸਲੀਮਾ ਹਮੇਸ਼ਾ ਤੋਂ ਧਰਮ ਦੇ ਨਾਂਅ 'ਤੇ ਹੋਣ ਵਾਲੇ ਜੁਲਮਾਂ ਦੇ ਵਿਰੁੱਧ ਹਮੇਸ਼ਾ ਤੋਂ ਹੀ ਆਪਣੀ ਆਵਾਜ਼ ਬੁਲੰਦ ਕਰਦੀ ਆਈ ਹੈ। ਤਸਲੀਮਾ ਦੇ ਬੋਲਾਂ ਕਾਰਨ ਹੀ ਉਸ ਵਿਰੁੱਧ ਕਈ ਕੱਟੜਪੰਥੀਆਂ ਨੇ ਮੱਤੇ ਜਾਰੀ ਕੀਤੇ ਹਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇਹੀ ਕਾਰਨ ਕਰ ਕੇ ਤਸਲੀਮਾ ਆਪਣੀ ਜੱਦੀ ਜ਼ਮੀਨ ਛੱਡ ਭਾਰਤ ਵਿੱਚ ਰਹਿ ਰਹੀ ਹੈ।