ਨਵੀਂ ਦਿੱਲੀ: ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਦੀ ਆਉਣ ਵਾਲੀ ਬੈਠਕ ਵਿੱਚ ਭਾਰਤ ਦੀ ਸ਼ਿਰਕਤ ਉੱਤੇ ਖਦਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਐਸਸੀਓ ਦੀ ਬੈਠਕ ਵਿੱਚ ਪਾਕਿਸਤਾਨ ਅਤੇ ਚੀਨ ਦੇ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦਈਏ ਕਿ ਸ਼ੰਘਾਈ ਸਹਿਕਾਰਤਾ ਸੰਗਠਨ ਦੀ ਬੈਠਕ 10 ਸਤੰਬਰ ਨੂੰ ਮਾਸਕੋ ਵਿੱਚ ਹੋਵੇਗੀ।
ਐਸਸੀਓ ਦੀ ਬੈਠਕ ਪਹਿਲੇ ਹੀ ਨਿਰਧਾਰਿਤ ਕੀਤੀ ਗਈ ਸੀ। ਭਾਰਤ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਭਾਰਤ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰ ਸਕਦਾ ਹੈ। ਹਾਲਾਂਕਿ ਭਾਰਤ ਨੇ ਐਸਸੀਓ ਦੀ ਬੈਠਕ ਉੱਤੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਭਾਰਤ ਤੇ ਚੀਨ ਦੇ ਟਕਰਾਅ ਵਿਚਕਾਰ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਸੰਘਰਸ਼ ਕਰਨ ਤੋਂ ਬਾਅਦ ਜੇਕਰ ਭਾਰਤ ਇਸ ਬੈਠਕ ਵਿੱਚ ਹਿੱਸਾ ਲੈਣ ਦਾ ਫੈਸਲਾ ਕਰਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ, ਪਾਕਿਸਤਾਨ ਅਤੇ ਚੀਨ ਦੇ ਵਿਦੇਸ਼ ਮੰਤਰੀ ਇੱਕ ਹੀ ਬੈਠਕ ਵਿੱਚ ਸ਼ਿਰਕਤ ਕਰਨਗੇ।
ਭਾਰਤ ਅਤੇ ਚੀਨ ਵਿਚਾਲੇ ਐਲਏਸੀ ਨੂੰ ਲੈ ਕੇ ਅਜੇ ਤੱਕ ਤਣਾਅ ਜਾਰੀ ਹੈ, ਕਿਉਂਕਿ ਸਰਹੱਦ 'ਤੇ ਅਜੇ ਪੂਰੀ ਤਰ੍ਹਾਂ ਫੌਜਾਂ ਹਟੀਆਂ ਨਹੀਂ ਹਨ। ਭਾਰਤ ਨੇ ਕਥਿਤ ਤੌਰ 'ਤੇ ਐਲਏਸੀ 'ਤੇ 40 ਹਜ਼ਾਰ ਸੈਨਿਕ ਤਾਇਨਾਤ ਕੀਤੇ ਹੋਏ ਹਨ। ਭਾਰਤ ਅਤੇ ਚੀਨ ਦੋਵੇਂ ਸਥਿਤੀ ਨੂੰ ਸੁਲਝਾਉਣ ਲਈ ਸੈਨਿਕ ਅਤੇ ਕੂਟਨੀਤਕ ਗੱਲਬਾਤ ਦੇ ਦੌਰ ਵਿੱਚ ਹਨ।
ਦੱਸ ਦੇਈਏ ਕਿ 15 ਜੂਨ ਨੂੰ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਹਿੰਸਕ ਝੜਪ ਹੋਈ ਸੀ। ਇਸ ਹਿੰਸਕ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਇਸ ਦੇ ਨਾਲ ਹੀ ਚੀਨ ਨੂੰ ਵੀ ਕਾਫ਼ੀ ਫੌਜੀ ਜਾਨੀ ਨੁਕਸਾਨ ਝੱਲਣਾ ਪਿਆ ਸੀ।
ਇਹ ਵੀ ਪੜ੍ਹੋ:ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 17 ਲੱਖ ਤੋਂ ਪਾਰ, 37 ਹਜ਼ਾਰ ਤੋਂ ਵੱਧ ਮੌਤਾਂ