ਨਵੀਂ ਦਿੱਲੀ : ਸ਼੍ਰੀਲੰਕਾ 'ਚ ਬੰਬ ਧਮਾਕਿਆਂ ਦੌਰਾਨ ਛੇ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਸੱਤ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਕ ਬੰਬ ਧਮਾਕਿਆਂ 'ਚ ਛੇ ਭਾਰਤੀ ਨਾਗਰਿਕ ਮਾਰੇ ਗਏ ਹਨ। ਜਿਨ੍ਹਾਂ 'ਚੋਂ ਦੋ ਜਨਤਾ ਪਾਰਟੀ ਦੇ ਵਰਕਰ ਸਨ। ਇਸ ਤੋਂ ਇਲਾਵਾ ਸੱਤ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੱਤ ਲੋਕ ਵੀ ਜਨਤਾ ਦਲ ਦੇ ਨੇਤਾ ਹਨ।
ਇਸ ਉੱਤੇ ਟਵੀਟ ਕਰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸੁਵਾਮੀ ਨੇ ਦੁੱਖ ਪ੍ਰਗਟ ਕੀਤਾ ਹੈ।