ਹਾਂਗਕਾਂਗ : ਸਰਕਾਰ ਦੁਆਰਾ ਲਾਏ ਜਾ ਰਹੇ ਹਵਾਲਗੀ ਬਿੱਲ ਵਿਰੁੱਧ ਹਾਂਗਕਾਂਗ ਵਿੱਚ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਪ੍ਰਦਰਸ਼ਨਕਾਰੀ ਸ਼ਨਿਚਰਵਾਰ ਨੂੰ ਵੀ ਦੇਸ਼ ਦੇ ਵਿਅਸਤ ਮੋਂਗਕੋਕ ਇਲਾਕੇ ਵਿੱਚ ਇਕੱਠੇ ਹੋਏ।
ਦੱਖਣੀ ਚੀਨ ਮਾਰਨਿਗ ਰਿਪੋਰਟ ਮੁਤਾਬਕ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਕਾਰਨ ਬੰਦ ਸੜਕ ਉੱਤੇ ਪ੍ਰਦਰਸ਼ਨ ਲਈ ਸ਼ੁੱਕਰਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੂੰ ਮੰਨਜ਼ੂਰੀ ਦਿੱਤੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਪਣੇ ਪਿਛਲੇ ਪ੍ਰਦਰਸ਼ਨਾਂ ਦੀ ਤਰ੍ਹਾਂ ਉਹੀ ਮੁੱਖ ਮੰਗਾਂ ਰੱਖੀਆਂ। ਇੰਨ੍ਹਾਂ ਵਿੱਚ ਮੁਅੱਤਲ ਕੀਤੇ ਗਏ ਹਵਾਲਗੀ ਬਿੱਲ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਅਤੇ ਪੁਲਿਸ ਬਲ ਦੀ ਦੁਰਵਰਤੋਂ ਉੱਤੇ ਰੋਕ ਲਾਉਣ ਦੀ ਗੱਲ ਵੀ ਕਹੀ।
ਇਸ ਤੋਂ ਇਲਾਵਾ ਗ੍ਰਿਫ਼ਤਾਰ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਦੋਸ਼-ਮੁਕਤ ਕਰਨ ਦੀ ਮੰਗ ਵੀ ਰੱਖੀ। ਉਨ੍ਹਾਂ ਨੇ ਯੂਨੀਵਰਸਲ ਮਤਧਿਕਾਰ ਲਾਗੂ ਕਰਨ ਅਤੇ ਵਿਰੋਧ ਪ੍ਰਦਰਸ਼ਨ ਨੂੰ ਦੰਗਾ ਕਹਿਣਾ ਬੰਦ ਕਰਨ ਦੀ ਮੰਗ ਵੀ ਕੀਤੀ। ਉਥੇ ਦੂਸਰੇ ਪਾਸੇ ਪੁਲਿਸ ਨੇ ਜੀਰੋ ਟਾਲਰੈਂਸ ਦੀ ਚਤਾਵਨੀ ਦਿੰਦੇ ਹੋਏ ਕਿਸੇ ਵੀ ਹਿੰਸਾਂ ਲਈ ਵੱਡੀ ਕਾਰਵਾਈ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ : ਜੇਮਜ਼ ਬਾਂਡ ਏਸਟਨ ਮਾਰਟਿਨ ਡੀਬੀ 5 ਦੀ ਹੋਵੇਗੀ ਨਿਲਾਮੀ
ਜਾਣਕਾਰੀ ਮੁਤਾਬਕ ਇਸ ਬਿਲ ਮੁਤਾਬਕ ਜੇ ਕੋਈ ਵਿਅਕਤੀ ਚੀਨ ਵਿੱਚ ਅਪਰਾਧ ਕਰ ਹਾਂਗਕਾਂਗ ਵਿੱਚ ਸ਼ਰਣ ਲੈਂਦਾ ਹੈ ਤਾਂ ਉਸ ਨੂੰ ਜਾਂਚ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਭੇਜਿਆ ਜਾਵੇਗਾ। ਚੀਨ ਨੂੰ ਹਵਾਲਗੀ ਦੀ ਆਗਿਆ ਦੇਣ ਦੇ ਵਿਰੋਧ ਵਿੱਚ ਇਥੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ।