ਕਾਠਮੰਡੂ: ਨੇਪਾਲ ਦੀ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (ਐਨਸੀਪੀ) ਵਿਚਾਲੇ ਹੋਏ ਤਕਰਾਰ ਦੇ ਵਿਚਕਾਰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨਾਲ ਮੁਲਾਕਾਤ ਕੀਤੀ।
ਦੱਸਣਯੋਗ ਹੈ ਕਿ ਭੰਡਾਰੀ ਨੇ ਕੈਬਿਨੇਟ ਦੀ ਸਿਫ਼ਾਰਸ਼ ‘ਤੇ ਸੰਸਦ ਦਾ ਬਜਟ ਸੈਸ਼ਨ ਮੁਲਤਵੀ ਕਰਨ ਦਾ ਐਲਾਨ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਪ੍ਰਚੰਡ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ‘ਮਾਈ ਰੀਪਬਿਲਕਾ’ ਦੀ ਖ਼ਬਰ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਐੱਨਸੀਪੀ ਦੀ ਸਾਬਕਾ ਆਗੂ ਰਹੀ ਭੰਡਾਰੀ ਨੇ ਸੱਤਾਧਾਰੀ ਪਾਰਟੀ ਦੇ ਅੰਦਰ ਪਈ ਫੁੱਟ ਬਾਰੇ ਜਾਣਕਾਰੀ ਲਈ ਹੈ।
ਇਸ ਤੋਂ ਪਹਿਲੇ ਦਿਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬਜਟ ਸੈਸ਼ਨ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਕਾਠਮਾਂਡੂ ਅਧਾਰਤ ਰਾਜਨੀਤਕ ਵਿਸ਼ਲੇਸ਼ਕ ਹਰੀ ਰੋਕਾ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਫਿਲਹਾਲ ਓਲੀ ਕੋਲ ਸਿਰਫ ਦੋ ਵਿਕਲਪ ਬਚੇ ਹਨ। ਜਾਂ ਤਾਂ ਉਹ ਪ੍ਰਧਾਨ ਮੰਤਰੀ ਅਹੁਦਾ ਜਾਂ ਫਿਰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ।
ਕਾਠਮੰਡੂ ਦੇ ਪੱਤਰਕਾਰ ਨੇ ਫੋਨ 'ਤੇ ਦੱਸਿਆ ਕਿ ਓਲੀ ਲਈ ਆਖ਼ਰੀ ਵਿਕਲਪ ਪਾਰਟੀ ਨੂੰ ਵੰਡਣਾ ਹੈ।