ETV Bharat / international

ਖ਼ਰਾਬ ਚੌਲਾਂ ਤੋਂ ਬਣੀ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਮੌਤ - ਚੌਲਾਂ ਤੋਂ ਬਣੀ ਸ਼ਰਾਬ

ਕੰਬੋਡੀਆ 'ਚ ਖ਼ਰਾਬ ਚੌਲਾਂ ਤੋਂ ਬਣੀ ਸ਼ਰਾਬ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਵਿੱਚ ਜ਼ਹਿਰੀਲਾ ਪਦਾਰਥ ਮਿਲੇ ਹੋਣ ਦੀ ਸੰਭਾਵਨਾ ਹੈ। ਪੜ੍ਹੋ ਪੂਰੀ ਖ਼ਬਰ ...

ਤਸਵੀਰ
ਤਸਵੀਰ
author img

By

Published : Dec 1, 2020, 7:09 PM IST

ਨੋਮ ਪੇਂਹ: ਕੰਬੋਡੀਆ 'ਚ ਚੌਲਾਂ ਤੋਂ ਬਣੀ ਸ਼ਰਾਬ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਤੇ 130 ਤੋਂ ਵੱਧ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਸਿਹਤ ਅਧਿਕਾਰੀਆਂ ਨੂੰ ਸ਼ਰਾਬ 'ਚ ਕੁਝ ਜ਼ਹਿਰੀਲਾ ਪਦਾਰਥ ਹੋਣ ਦਾ ਸ਼ੱਕ ਹੈ।

ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਕੇਂਦਰੀ ਕੰਬੋਡੀਆ ਦੇ ਕੈਂਪੋਂਗ ਛਨਾਂਗ ਸੂਬੇ ਦੇ ਇੱਕ ਦੂਰ-ਦੁਰਾਡੇ ਪੇਂਡੂ ਖੇਤਰ ਵਿੱਚ ਵਾਪਰੀ, ਜਿੱਥੇ ਪਿੰਡ ਵਾਸੀਆਂ ਨੇ ਇੱਕ ਅੰਤਿਮ ਸਸਕਾਰ ਪ੍ਰੋਗਰਾਮ ਵਿੱਚ ਸ਼ਰਾਬ ਪੀਤੀ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਵਾਈਨ ਵਿੱਚ ਕਿਸੇ ਜ਼ਹਿਰੀਲੇ ਪਦਾਰਥ ਕਾਰਨ ਹੋਈ ਹੈ। ਬੀਮਾਰ ਲੋਕ ਠੀਕ ਹੋ ਰਹੇ ਹਨ ਅਤੇ ਕੁਝ ਨੂੰ ਤਾਂ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।

ਕੰਬੋਡੀਆ ਦੇ ਪੇਂਡੂ ਖੇਤਰਾਂ ਵਿੱਚ ਹਰ ਸਾਲ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ।

ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਨੇ ਇਸ ਮਾਮਲੇ ਦੀ ਪੜਤਾਲ ਕਰਨ ਅਤੇ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਅਤੇ ਖਪਤ ਨੂੰ ਰੋਕਣ ਲਈ ਤਿੰਨ ਮਾਹਰਾਂ ਨੂੰ ਪਿੰਡ 'ਚ ਭੇਜਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.