ETV Bharat / international

ਪਾਕਿ ਨੇ ਮੋਈਨ ਉੱਲ ਹੱਕ ਨੂੰ ਭਾਰਤ 'ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ - India

ਪਾਕਿਸਤਾਨ ਨੇ ਮੋਈਨ ਓਲ ਹੱਕ ਨੂੰ ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਨਵੇਂ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਨੇ ਆਖਿਆ ਕਿ ਭਾਰਤ ਬੇਹਦ ਅਹਿਮ ਹੈ ਇਸ ਲਈ ਇਥੇ ਫ੍ਰਾਂਸ ਵਿਖੇ ਮੌਜੂਦਾ ਰਾਜਦੂਤ ਮੋਈਨ ਓਲ ਹੱਕ ਨੂੰ ਨਿਯੁਕਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ।

ਮੋਈਨ ਓਲ ਹੱਕ ਭਾਰਤ 'ਚ ਨਵੇਂ ਹਾਈ ਕਮਿਸ਼ਨਰ ਨਿਯੁਕਤ
author img

By

Published : May 21, 2019, 8:26 AM IST

ਇਸਲਾਮਾਬਾਦ : ਪਾਕਿਸਤਾਨ ਨੇ ਰਾਜਦੂਤ ਮੋਈਨ ਓਲ ਹੱਕ ਨੂੰ ਭਾਰਤ 'ਚ ਸਥਿਤ ਪਾਕਿਸਤਾਨ ਅੰਬੈਸੀ ਵਿੱਚ ਆਪਣਾ ਨਵਾਂ ਹਾਈ ਕਮਿਸ਼ਨ ਨਿਯੁਕਤ ਕੀਤਾ ਹੈ।

  • After consulting the Prime Minister, I am happy to announce following appointments. I wish the newly appointed officers good luck & hope they represent Pakistan with utmost dignity and effectiveness. pic.twitter.com/twHHYH1z3f

    — Shah Mahmood Qureshi (@SMQureshiPTI) May 20, 2019 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ,ਚੀਨ ,ਜਾਪਾਨ ਸਮੇਤ ਤਕਰੀਬਨ ਦੋ ਦਰਜਨ ਦੇਸ਼ਾਂ ਵਿੱਚ ਪਾਕਿਸਤਾਨ ਦੇ ਨਵੇਂ ਰਾਜਦੂਤਾਂ /ਹਾਈ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਹੈ।

ਫਿਲਹਾਲ ਭਾਰਤ ਵਿੱਚ ਨਿਯੁਕਤ ਕੀਤੇ ਗਏ ਹਾਈ ਕਮਿਸ਼ਨਰ ਮੋਈਨ ਓਲ ਹੱਕ ਮੌਜੂਦਾ ਸਮੇਂ ਵਿੱਚ ਫ੍ਰਾਂਸ ਦੇ ਰਾਜਦੂਤ ਹਨ। ਜ਼ਿਕਰਯੋਗ ਹੈ ਕਿ ਸੋਹੇਲ ਮਹਮੂਦ ਦੀ ਪਾਕਿਸਤਾਨ ਦੇ ਨਵੇਂ ਵਿਦੇਸ਼ੀ ਸਕੱਤਰ ਵਜੋਂ ਨਿਯੁਕਤੀ ਹੋ ਜਾਣ ਮਗਰੋਂ ਭਾਰਤ ਵਿੱਚ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦਾ ਉੱਚ ਅਹੁਦਾ ਖ਼ਾਲੀ ਸੀ।

ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਨੇ ਇੱਕ ਵੀਡੀਓ ਮੈਸੇਜ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟਰ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਲਿੱਖਿਆ ਹੈ ਕਿ ਨਵੀਂ ਦਿੱਲੀ , (ਭਾਰਤ ) ਬੇਹਦ ਮਹੱਤਵਪੂਰਣ ਹੈ ਜਿਸ ਕਾਰਨ ਸਲਾਹ ਮਸ਼ਵਰਾ ਕੀਤੇ ਜਾਣ ਮਗਰੋਂ ਮੈਂ ਫ੍ਰਾਂਸ 'ਚ ਮੌਜੂਦਾ ਰਾਜਦੂਤ ਮੋਈਨ ਓਲ ਹੱਕ ਨੂੰ ਭਾਰਤ ਵਿੱਚ ਹਾਈ ਕਮਿਸ਼ਨਰ ਵਜੋਂ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੂੰ ਦਿੱਲੀ ਭੇਜਿਆ ਜਾਵੇਗਾ ਅਤੇ ਸਾਨੂੰ ਉਨ੍ਹਾਂ ਕੋਲੋਂ ਬਹੁਤ ਉਮੀਦਾਂ ਹਨ। ਉਮੀਦ ਹੈ ਕਿ ਉਹ ਬਿਹਤਰ ਕਰਨਗੇ। ਕੂਰੈਸ਼ੀ ਨੇ ਕਿਹਾ ਕਿ ਭਾਰਤ ਵਿੱਚ ਚੋਣ ਪ੍ਰਕਿਰਿਆ ਖ਼ਤਮ ਹੋਣ ਵਾਲੀ ਹੈ ਅਤੇ ਇਹ ਸੰਭਵ ਹੈ ਕਿ ਚੋਣਾਂ ਮਗਰੋਂ ਗੱਲਬਾਤ ਰਾਹੀਂ ਦੋਹਾਂ ਦੇਸ਼ਾਂ ਵਿਚਾਲੇ ਸੰਬਧਾਂ ਵਿੱਚ ਨਵਾਂ ਸਿਲਸਿਲਾ ਸ਼ੁਰੂ ਹੋ ਸਕਦਾ ਹੈ।

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.