ETV Bharat / international

ਕਬੂਤਰਾਂ ਦੇ 'ਭਾਰਤੀ ਪ੍ਰੇਮ' ਤੋਂ ਪਾਕਿਸਤਾਨੀ ਪਰੇਸ਼ਾਨ - ਕਬੂਤਰਾਂ ਦੇ 'ਭਾਰਤੀ ਪ੍ਰੇਮ' ਤੋਂ ਪਾਕਿਸਤਾਨੀ ਪਰੇਸ਼ਾਨ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਭਾਰਤੀ ਸਰਹੱਦ ਦੇ ਕੋਲ ਕਬੂਤਰਬਾਜ ਆਪਣੀ ਕੀਮਤੀ ਤੇ ਦੁਰਲੱਭ ਪ੍ਰਜਾਤੀਆਂ ਦੇ ਕਬੂਤਰਾਂ ਦੀ ਬੇਵਫ਼ਾਈ ਤੋਂ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਦੇ ਇਨ੍ਹਾਂ ਕਬੂਤਰਾਂ ਵਿੱਚੋਂ ਕਈ ਕਬੂਤਰ ਤੇਜ਼ ਹਵਾ ਨਾਲ ਉਡਦਿਆਂ ਹੋਇਆਂ ਭਾਰਤ ਚੱਲੇ ਜਾਂਦੇ ਹਨ।

ਕਬੂਤਰਾਂ
ਫ਼ੋਟੋ
author img

By

Published : Dec 8, 2019, 7:31 PM IST

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਭਾਰਤੀ ਸਰਹੱਦ ਦੇ ਕੋਲ ਕਬੂਤਰਬਾਜ ਆਪਣੀ ਕੀਮਤੀ ਤੇ ਦੁਰਲੱਭ ਪ੍ਰਜਾਤੀਆਂ ਦੇ ਕਬੂਤਰਾਂ ਦੀ ਬੇਵਫ਼ਾਈ ਤੋਂ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਦੇ ਇਨ੍ਹਾਂ ਕਬੂਤਰਾਂ ਵਿੱਚੋਂ ਕਈ ਕਬੂਤਰ ਤੇਜ਼ ਹਵਾ ਨਾਲ ਉ਼ਡਦਿਆਂ ਹੋਇਆਂ ਭਾਰਤ ਚੱਲੇ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਕਬੂਤਰਾਂ ਨੂੰ ਜਾਂ ਤਾਂ ਭਾਰਤ ਪਸੰਦ ਆ ਜਾਂਦਾ ਹੈ ਜਾਂ ਫਿਰ ਉਹ ਰਾਹ ਭੁੱਲ ਜਾਂਦੇ ਹਨ ਤੇ ਉਹ ਮੁੜ ਕੇ ਪਾਕਿਸਤਾਨ ਨਹੀਂ ਆਉਂਦੇ।

ਐਕਸਪ੍ਰੈਸ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸਰਹੱਦ ਦੇ ਨੇੜਲੇ ਕਈ ਇਲਾਕਿਆਂ ਵਿੱਚ ਵਾਹਗਾ, ਭਾਨੂਚਕ, ਨਰੋਡ, ਲਵਾਨਵਾਲਾ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਅਜਿਹੇ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਕਬੂਤਰ ਪਾਲਣ ਤੇ ਕਬੂਤਰਬਾਜੀ ਦਾ ਬਹੁਤ ਸ਼ੌਕ ਹੈ। ਇਸ ਲੋਕ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਬਹੁਤ ਕੀਮਤੀ ਕਬੂਤਰ ਵੀ ਪਾਲਦੇ ਹਨ। ਇਨ੍ਹਾਂ ਵਿੱਚ ਅਜਿਹੇ ਕਬੂਤਰ ਵੀ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਇਕ ਲੱਖ ਰੁਪਏ ਤੋਂ ਵੱਧ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਆਪਣੀ ਛੱਤਾਂ ਤੋਂ ਕਬੂਤਰ ਉਡਾਉਂਦੇ ਹਨ ਤੇ ਉਹ ਸਰਹੱਦ ਪਾਰ ਕਰਕੇ ਭਾਰਤ ਚਲੇ ਜਾਂਦੇ ਹਨ।

ਰੇਹਾਨ ਨਾਂਅ ਦੇ ਕਬੂਤਰ ਨੇ ਕਿਹਾ, "ਮੇਰੇ ਕੋਲ ਸੈਂਕੜੇ ਕਬੂਤਰ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਕੀਮਤ ਇਕ ਲੱਖ ਰੁਪਏ ਹੈ। ਮੈਂ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦਾ ਹਾਂ। ਉਸ ਵੇਲੇ ਬਹੁਤ ਦੁੱਖ ਹੁੰਦਾ ਹੈ ਜਦੋਂ ਮੇਰੇ ਕਬੂਤਰ ਮੇਰੇ ਤੋਂ ਥੋੜ੍ਹੀ ਦੂਰੀ 'ਤੇ ਹੁੰਦੇ ਹਨ ਤੇ ਉਹ ਸਰਹੱਦ ਪਾਰ ਕਰ ਜਾਂਦੇ ਹਨ ਤੇ ਮੁੜ ਵਾਪਸ ਨਹੀਂ ਆਉਂਦੇ। ਕਈ ਵਾਰੀ ਹਵਾ ਬਹੁਤ ਤੇਜ਼ ਹੁੰਦੀ ਹੈ ਜਿਸ ਕਾਰਨ ਕਬੂਤਰ ਬਹੁਤ ਜ਼ਿਆਦਾ ਭਾਰਤੀ ਸਰਹੱਦ ਵਿਚ ਜਾਂਦੇ ਹਨ। ”

ਪਾਕਿਸਤਾਨੀ ਕਬੂਤਰਬਾਜਾਂ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਬਹੁਤ ਸਾਰੇ ਕਬੂਤਰ ਵੀ ਉਨ੍ਹਾਂ ਦੀਆਂ ਛੱਤਾਂ ‘ਤੇ ਬੈਠਦੇ ਹਨ ਅਤੇ ਫਿਰ ਇਥੇ ਹੀ ਰਹਿੰਦੇ ਹਨ। ਉਹ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਲਈ ਉਡਾਉਂਦੇ ਹਨ ਪਰ ਫਿਰ ਕਈ ਬਹੁਤ ਸਾਰੇ ਵਾਪਸ ਉਨ੍ਹਾਂ ਦੀਆਂ ਛੱਤਾਂ 'ਤੇ ਬੈਠ ਜਾਂਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਮਾਲਕ ਨਹੀਂ ਹੈ, ਉਹ ਉਨ੍ਹਾਂ ਨੂੰ ਰੱਖ ਲੈਂਦੇ ਹਨ।

Intro:Body:

DELHI LIIVE

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.