ਪਾਕਿਸਤਾਨ ਫ਼ੌਜ ਮੁਤਾਬਕ 'ਨਸਰ' ਦੀ ਮਾਰੂ ਸਮਰੱਥਾ 70 ਕਿਲੋਮੀਟਰ ਹੈ ਜੋ ਕਿ ਸਿੱਧਾ ਨਿਸ਼ਾਨਾ ਲਗਾਉਣ 'ਚ ਸਮਰੱਥ ਹੈ। ਇਸ ਵਿੱਚ ਉਡਾਣ ਦੌਰਾਨ ਪਰਵਰਤਨਸ਼ੀਲਤਾ ਦੀ ਗੁੰਜਾਇਸ਼ ਵੀ ਹੈ। ਇਸ ਮਿਜ਼ਾਈਲ ਦਾ ਪ੍ਰੀਖਣ ਪਿਛਲੇ ਹਫ਼ਤੇ ਹੀ ਹੋ ਗਿਆ ਹੈ।
ਫ਼ੌਜ ਨੇ ਕਿਹਾ ਕਿ ਇਹ ਇਸ ਦੇ ਅਭਿਆਸ ਦਾ ਦੂਜਾ ਦੌਰਾ ਸੀ ਜਿਸ 'ਚ ਮਿਜ਼ਾਈਲ ਦੇ ਤਕਨੀਕੀ ਪਹਿਲੂਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਗੁਆਂਢ 'ਚ ਸਥਿਤ ਬੈਲਿਸਟਿਕ ਮਿਜ਼ਾਈਲ ਡਿਫ਼ੈਂਸ ਪ੍ਰਣਾਲੀ ਜਾਂ ਅਜਿਹੀ ਕਿਸੀ ਦੂਜੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਵਿੱਢਣ 'ਚ ਸਮਰੱਥ ਹੈ।