ਇਸਲਾਮਾਬਾਦ: ਪਾਕਿਸਤਾਨ ਨੇ ਅਫਗਾਨਿਸਤਾਨ ਦੇ ਤਾਲਿਬਨ 'ਤੇ ਕਈ ਵਿੱਤੀ ਪਾਬੰਦੀਆਂ ਲਗਾ ਦਿੱਤੀਆਂ ਹਨ। ਉਸ ਨੇ ਅਜਿਹੇ ਸਮੇਂ ਵਿੱਚ ਤਾਲਿਬਾਨ 'ਤੇ ਇਹ ਪਾਬੰਦੀਆਂ ਲਗਾਈਆਂ ਹਨ, ਜਦੋਂ ਅਮਰੀਕਾ ਦੀ ਅਗਵਾਈ ਵਿੱਚ ਗੁਆਂਢੀ ਰਾਸ਼ਟਰ ਵਿੱਚ ਅੱਤਵਾਦੀ ਸੰਗਠਨ ਦੇ ਨਾਲ ਸ਼ਾਂਤੀ ਪ੍ਰਕਿਰਿਆ ਜਾਰੀ ਹੈ। ਖ਼ਬਰਾਂ ਦੇ ਅਨੁਸਾਰ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਹਾਫਿਜ਼ ਸਯਦ, ਮਸੂਦ ਅਜ਼ਹਰ ਅਤੇ ਦਾਊਦ ਇਬਰਾਹਿਮ ਸਮੇਤ ਉਨ੍ਹਾਂ ਦੇ ਮੁਖੀਆਂ 'ਤੇ ਵਿੱਤੀ ਪਾਬੰਦੀਆਂ ਲਗਾਈਆਂ ਹਨ।
ਇਹ ਹੁਕਮ ਸ਼ੁੱਕਰਵਾਰ ਦੀ ਰਾਤ ਨੂੰ ਜਾਰੀ ਕੀਤਾ ਗਿਆ। ਇਸ ਵਿੱਚ ਸ਼ਾਮਲ ਲੋਕਾਂ ਵਿੱਚ ਤਾਲਿਬਨ ਦੀ ਮੁਖ ਸ਼ਾਂਤੀ ਵਾਰਤਾਕਾਰ ਅਬਦੁਲ ਗਨੀ ਬਰਾਦਰ ਅਤੇ ਹਕਾਨੀ ਪਰਿਵਾਰ ਦੇ ਕਈ ਮੈਂਬਰ ਸ਼ਾਮਲ ਹਨ। ਇਸ ਵਿੱਚ ਹੱਕਾਨੀ ਪਰਿਵਾਰ ਦਾ ਸਿਰਾਜੂਦੀਨ ਵੀ ਸ਼ਾਮਲ ਹੈ ਜੋ ਵਰਤਮਾਨ ਵਿੱਚ ਹੱਕਾਨੀ ਨੈਟਵਰਕ ਦਾ ਮੁਖੀਆ ਹੈ ਅਤੇ ਤਾਲਿਬਨ ਉਪ ਮੁਖੀ ਹੈ।
ਪਾਬੰਦੀਸ਼ੁਦਾ ਸੂਚੀ ਵਿੱਚ ਤਾਲਿਬਾਨ ਦੇ ਨਾਲ ਹੋਰ ਸਮੂਹ ਵੀ ਹਨ ਅਤੇ ਇਸ ਨੂੰ ਸੰਯੁਕਤ ਰਾਸ਼ਟਰ ਦੀ ਤਰਫੋਂ ਤੋਂ ਅਫਗਾਨ ਸਮੂਹਾਂ 'ਤੇ ਲਗਾਏ ਗਏ ਪੰਜ ਸਾਲ ਦੀਆਂ ਲਾਈਆਂ ਪਾਬੰਦੀਆਂ ਅਤੇ ਉਨ੍ਹਾਂ ਦੀ ਸੰਪਤੀ ਨੂੰ ਜ਼ਬਤ ਕੀਤੇ ਜਾਣ ਦੀ ਤਰਜ਼ 'ਤੇ ਲਾਗੂ ਕੀਤਾ ਗਿਆ ਹੈ।
ਨਾਂਮ ਉਜ਼ਾਗਰ ਨਾ ਕਰਨ ਦੀ ਸ਼ਰਤ 'ਤੇ ਸਰੁੱਖਿਆ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੁਆਰਾ ਵਿੱਤੀ ਕਾਰਵਾਈ ਟਾਸਕ ਫੋਰਸ (ਐਫਏਟੀਐਫ) ਦੁਆਰਾ ਪਾਕਿਸਤਾਨ ਨੂੰ ਕਾਲੀ ਸੂਚੀ ਵਿੱਚ ਪਾਏ ਜਾਣ ਤੋਂ ਬਚਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਐੱਫਏਟੀਐੱਫ ਅੱਤਵਾਦੀ ਸੰਗਠਨ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਹੈ। ਨੋਟੀਫਿਕੇਸ਼ਨਾਂ ਵਿੱਚ ਐਲਾਨੀਆਂ ਪਾਬੰਦੀਆਂ ਜਮਾਤ-ਉਦ-ਦਾਵਾ, ਜੈਸ਼-ਏ-ਮੁਹੰਮਦ, ਤਾਲਿਬਾਨ, ਦਾਸ਼, ਹੱਕਾਨੀ ਸਮੂਹ, ਅਲ ਕਾਇਦਾ ਅਤੇ ਹੋਰਾਂ 'ਤੇ ਲਗਾਈਆਂ ਗਈਆਂ ਹਨ। ਖ਼ਬਰਾਂ ਅਨੁਸਾਰ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਅਤੇ ਮੁਖੀਆਂ ਦੀਆਂ ਸਾਰੀਆਂ ਚੱਲ ਅਤੇ ਅਚੱਲ ਸੰਪਤੀਆਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਹਨ।
ਖ਼ਬਰਾਂ ਅਨੁਸਾਰ ਸਈਦ, ਅਜ਼ਹਰ, ਮੁੱਲਾ ਫਜ਼ਲਉੱਲਾ (ਉਰਫ ਮੁੱਲਾ ਰੇਡੀਓ), ਜ਼ਕੀਉਰ ਰਹਿਮਾਨ ਲਖਵੀ, ਮੁਹੰਮਦ ਯਾਹੀਆ ਮੁਜ਼ਾਹਿਦ, ਅਬਦੁਲ ਹਕੀਮ ਮੁਰਾਦ, ਨੂਰ ਵਾਲੀ ਮਹਾਸੂਦ, ਫਜ਼ਲ ਰਹੀਮ ਸ਼ਾਹ, ਉਜ਼ਬੇਕਿਸਤਾਨ ਮੁਕਤੀ ਅੰਦੋਲਨ ਦੇ ਤਾਲਿਬਾਨ ਆਗੂ ਜਲਾਲੂਦੀਨ ਹੱਕਾਨੀ, ਖਲੀਲ ਅਹਿਮਦ ਹੱਕਾਨੀ ਅਤੇ ਇਬਰਾਹੀਮ ਅਤੇ ਉਸ ਦੇ ਸਹਿਯੋਗੀ ਸੂਚੀ ਵਿੱਚ ਹਨ।
ਸਰਕਾਰ ਨੇ 18 ਅਗਸਤ ਨੂੰ ਦੋ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 26/11 ਦੇ ਮੁੰਬਈ ਹਮਲੇ ਦੇ ਸਾਜਿਸ਼ਕਰਤਾ ਅਤੇ ਜਮਾਤ-ਉਦ-ਦਾਵਾ ਦੇ ਨੇਤਾ ਸਾਈਦ, ਜੈਸ਼-ਏ-ਮੁਹਮੰਦ ਦੇ ਮੁਖੀ ਅਜ਼ਹਰ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਉੱਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਗਿਆ ਸੀ। 1993 ਦੇ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਦਾਊਦ ਇਬਰਾਹੀਮ ਭਾਰਤ ਲਈ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਵਜੋਂ ਉੱਭਰਿਆ ਹੈ।