ਨਵੀਂ ਦਿੱਲੀ: ਭਾਰਤੀ ਸੁਰੱਖਿਆ ਏਜੰਸੀ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸ਼੍ਰੀਲੰਕਾ 'ਚ ਹੋਏ ਅੱਤਵਾਦੀ ਹਮਲਿਆਂ 'ਚ ਪਾਕਿਸਤਾਨ ਦਾ ਹੱਥ ਹੈ। ਇਨ੍ਹਾਂ ਹਮਲਿਆਂ ਲਈ ਪਾਕਿਸਤਾਨ ਨੇ ਡਰੱਗ ਕੈਡਰ ਦੀ ਵਰਤੋਂ ਕੀਤੀ ਗਈ ਹੈ।
ਇਸ ਮਾਮਲੇ ਦੀ ਛਾਣਬੀਣ 'ਚ ਮਦਦ ਕਰ ਰਹੀ ਭਾਰਤੀ ਖ਼ੂਫੀਆ ਏਜੰਸੀ ਦੇ ਖਦਸ਼ਾ ਪ੍ਰਗਟਾਇਆ ਹੈ ਕਿ ਪਾਕਿਸਤਾਨ ਦੇ ਕਰਾਚੀ ਤੋਂ ਸ਼੍ਰੀਲੰਕਾ ਤੱਕ ਵੱਡੀ ਮਾਤਰਾ 'ਚ ਡਰੱਗ ਰੈਕਟ ਚਲ ਰਿਹਾ ਹੈ। ਅੱਤਵਾਦੀਆਂ ਨੂੰ ਵਿਸਫੋਟਕ, ਪੈਸਾ ਅਤੇ ਹੋਰ ਮਦਦ ਪਹੁੰਚਾਉਣ ਲਈ ਪਾਕਿਸਤਾਨ 'ਚ ਬੈਠੇ ਅੱਤਵਾਦ ਦੇ ਸਰਗਨਾ ਨੇ ਇਸੇ ਰਸਤੇ ਦੀ ਵਰਤੋਂ ਕੀਤੀ ਹੋ ਸਕਦੀ ਹੈ।
ਸ਼੍ਰੀਲੰਕਾ 'ਚ ਹੋਏ ਧਮਾਕਿਆਂ ਤੋਂ ਬਾਅਦ ਭਾਰਤੀ ਏਜੰਸੀਆਂ ਕੇਰਲ ਅਤੇ ਤਾਮਿਲਨਾਡੂ 'ਚ ਅਈਐੱਸਆਈਐੱਸ ਅਤੇ ਤੌਹੀਦ ਜਮਾਤ ਦੇ ਸਲੀਪਰ ਸੈੱਲ ਜਾਂ ਸਮਰਥਕਾਂ ਦੀ ਭਾਲ 'ਚ ਜੁਟ ਗਈ ਹੈ।