ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਜ਼ਫਰ ਹਿਲਾਲੀ ਨੇ ਮੰਨਿਆ ਹੈ ਕਿ, " ਕੀ 26 ਫਰਵਰੀ 2019 ਨੂੰ ਪਾਕਿਸਤਾਨ ਦੇ ਬਾਲਾਕੋਟ 'ਚ ਅੱਤਵਾਦੀ ਠਿਕਾਣਿਆਂ 'ਤੇ ਭਾਰਤ ਵੱਲੋਂ ਕੀਤੀ ਗਈ ਏਅਰਸਟ੍ਰਾਈਕ 'ਚ 300 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। "
ਸਾਬਕਾ ਡਿਪਲੋਮੈਟ ਨੇ ਇੱਕ ਟੀਵੀ ਚਰਚਾ ਦੌਰਾਨ ਇਹ ਗੱਲ ਕਬੂਲ ਕੀਤੀ ਹੈ। ਸਾਬਕਾ ਡਿਪਲੋਮੈਟ ਦਾ ਇਹ ਦਾਅਵਾ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਯਕੀਨਨ ਖ਼ਰਾਬ ਕਰ ਸਕਦਾ ਹੈ।
ਜ਼ਫਰ ਹਿਲਾਲੀ ਨੇ ਇੱਕ ਉਰਦੂ ਨਿਊਜ਼ ਚੈਨਲ 'ਤੇ ਚਰਚਾ ਦੌਰਾਨ ਮੰਨਿਆ ਕਿ 26 ਫਰਵਰੀ, 2019 ਨੂੰ ਬਾਲਾਕੋਟ ਵਿਖੇ ਹੋਏ ਬੰਬ ਧਮਾਕੇ 'ਚ 300 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।
ਦੱਸਣਯੋਗ ਹੈ ਕਿ ਸਾਬਕਾ ਪਾਕਿਸਤਾਨੀ ਡਿਪਲੋਮੈਟ ਹਿਲਾਲੀ ਦਾ ਇਹ ਦਾਅਵਾ, ਜੋ ਕਿ ਟੀਵੀ ਚਰਚਾ ਦੌਰਾਨ ਬਕਾਇਦਾ ਪਾਕਿਸਤਾਨੀ ਫੌਜ ਦੀ ਹਮਾਇਤ ਕਰਦਾ ਹੈ, ਉਹ ਉਸ ਸਮੇਂ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਗਏ ਦਾਅਵੀਆਂ ਦੇ ਉਲਟ ਹੈ।
ਪਾਕਿਸਤਾਨ ਸਰਕਾਰ ਦਾ ਦਾਅਵਾ
ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਇਹ ਦਾਅਵਾ ਕੀਤਾ ਸੀ ਕਿ ਬੰਬ ਧਮਾਕੇ 'ਚ ਕਿਸੇ ਨੂੰ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਭਾਰਤੀ ਫੌਜ ਵੱਲੋਂ ਮਹਿਜ਼ ਇੱਕ ਸੁਨਸਾਨ ਥਾਂ ਉੱਤੇ ਏਅਰਸਟ੍ਰਾਈਕ ਕੀਤੀ ਗਈ ਸੀ।
ਡਿਪਲੋਮੈਟ ਜ਼ਫਰ ਹਿਲਾਲੀ ਦਾ ਦਾਅਵਾ
ਜ਼ਫਰ ਹਿਲਾਲੀ ਨੇ ਕਿਹਾ, ‘ਭਾਰਤ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਦਿਆਂ ਜੰਗ ਛੇੜਨ ਦੀ ਤਰ੍ਹਾਂ ਕੰਮ ਕੀਤਾ, ਜਿਸ 'ਚ ਘੱਟੋ- ਘੱਟ 300 ਲੋਕ ਮਾਰੇ ਗਏ ਸਨ। ਸਾਡਾ ਟੀਚਾ ਉਨ੍ਹਾਂ ਨਾਲੋਂ ਵੱਖਰਾ ਸੀ। ਅਸੀਂ ਉਸ (ਭਾਰਤ) ਹਾਈ ਕਮਾਂਡ ਨੂੰ ਨਿਸ਼ਾਨਾ ਬਣਾਇਆ। ਇਹ ਸਾਡਾ ਸਹੀ ਨਿਸ਼ਾਨਾ ਸੀ, ਕਿਉਂਕਿ ਉਹ ਫੌਜ ਦਾ ਵਿਅਕਤੀ ਹੈ। ਅਸੀਂ ਸਵੀਕਾਰ ਕੀਤਾ ਕਿ ਇਹ (ਸਰਜੀਕਲ ਸਟ੍ਰਾਈਕ) ਇੱਕ ਸੀਮਤ ਕਾਰਵਾਈ ਸੀ, ਜਿਸ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
26 ਫਰਵਰੀ, 2019 ਨੂੰ ਕੀਤੀ ਗਈ ਸੀ ਏਅਰਸਟ੍ਰਾਈਕ
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ, 2019 ਨੂੰ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ, ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਏਅਰਸਟ੍ਰਾਈਕ ਕੀਤੀ ਸੀ। ਇਸ ਹਵਾਈ ਹਮਲੇ 'ਚ ਹਵਾਈ ਫੌਜ ਦੇ 12 ਮਿਰਾਜ -2000 ਲੜਾਕੂ ਜਹਾਜ਼ਾਂ ਨੇ ਬਾਲਾਕੋਟ, ਚਕੋਟੀ ਅਤੇ ਮੁਜ਼ੱਫਰਾਬਾਦ 'ਚ ਬੰਬ ਸੁੱਟੇ ਸਨ। ਇਸ 'ਚ 300 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਏਅਰਫੋਰਸ ਨੇ ਇਸ ਪੂਰੇ ਮਿਸ਼ਨ ਦਾ ਨਾਮ ‘ਆਪ੍ਰੇਸ਼ਨ ਬਾਂਦਰ’ ਰੱਖਿਆ ਸੀ।