ਇਸਲਾਮਾਬਾਦ: ਪਾਕਿਸਤਨੀ ਫ਼ੌਜ ਨੇ ਦੋਸ਼ ਲਾਏ ਹਨ ਕਿ ਭਾਰਤੀ ਫ਼ੌਜ ਵੱਲੋਂ ਕੰਟਰੋਲ ਰੇਖਾ (ਐੱਲਓਸੀ) ਉੱਤੇ ਕੀਤੀ ਗਈ ਕਥਿਤ ਗੋਲੀਬਾਰੀ ਵਿੱਚ ਪਾਕਿਸਤਾਨੀ ਦੇ ਘੱਟੋ-ਘੱਟ ਚਾਰ ਨਾਗਰਿਕ ਮਾਰੇ ਗਏ ਹਨ।
ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਦੱਸਿਆ ਕਿ ਭਾਰਤ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕੰਟਰੋਲ ਰੇਖਾ ਦੇ ਕੋਲ ਨਿਕਿਆਲ ਅਤੇ ਬੈਗਸਰ ਸੈਕਟਰ ਵਿੱਚ ਸਥਾਨਿਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਕੰਟਰੋਲ ਰੇਖਾ ਦੇ ਕੋਲ ਨਿਕਿਆਲ ਅਤੇ ਬਾਗਸਰ ਸੈਕਟਰ ਵਿੱਚ ਬਿਨ੍ਹਾਂ ਕਿਸੇ ਉਕਸਾਵੇ ਦੇ ਗੋਲੀਬੰਦੀ ਦਾ ਉਲੰਘਣ ਕੀਤਾ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ।
ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਦੱਸਿਆ ਕਿ ਇਸ ਫ਼ਾਇਰਿੰਗ ਵਿੱਚ ਇੱਕ ਮਹਿਲਾ ਸਮੇਤ ਚਾਰ ਨਾਗਰਿਕ ਮਾਰੇ ਗਏ ਅਤੇ ਇੱਕ ਹੋਰ ਜ਼ਖ਼ਮੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਫ਼ੌਜੀਆਂ ਨੇ ਵੀ ਭਾਰਤੀ ਗੋਲੀਬਾਰੀ ਦਾ ਜਵਾਬ ਦਿੱਤਾ ਹੈ।