ਇਸਲਾਮਾਬਾਦ : ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿੱਚ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਗੈਰ-ਹਾਜ਼ਰੀ ਸਮਾਰੋਹ 'ਚ ਚਰਚਾ ਦਾ ਕਾਰਨ ਰਹੀ। ਲਾਂਘੇ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ। ਇਸ ਦੌਰਾਨ ਸਿੱਖ ਸੰਗਤਾਂ ਅਤੇ ਵਿਸ਼ਵ ਭਰ ਦੇ ਸਿੱਖ ਸ਼ਰਧਾਲੂ ਤੇ ਪਤਵੰਤੇ ਸੱਜਣ ਮੌਜੂਦ ਸਨ।
ਪਾਕਿਸਤਾਨ ਦੀ ਅਖ਼ਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਨਰਲ ਬਾਜਵਾ ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ। ਇਸ ਬਾਰੇ ਲੋਕਾਂ 'ਚ ਉਨ੍ਹਾਂ ਦੀ ਗੈਰਹਾਜ਼ਰੀ ਖੂਬ ਚਰਚਾ ਵਿੱਚ ਰਿਹਾ। ਪਾਕਿਸਤਾਨ ਦੇ ਮਹੱਤਵਪੂਰਨ ਲੋਕਾਂ ਤੋਂ ਇਲਾਵਾ, ਸ਼ਰਧਾਲੂਆਂ ਨੂੰ ਉਨ੍ਹਾਂ ਬਾਰੇ ਪੁੱਛਦੇ ਹੋਏ ਵੇਖਿਆ ਗਿਆ ਹੈ, ਜਿਨ੍ਹਾਂ ਨੇ ਕਿਹਾ ਕਿ ਉਹ ਬਾਜਵਾ ਨਾਲ ਸੈਲਫੀ ਲੈਣਾ ਚਾਹੁੰਦੇ ਸਨ। ਲੋਕ ਲਗਾਤਾਰ ਪੁੱਛ ਰਹੇ ਸਨ 'ਜਨਰਲ ਬਾਜਵਾ ਕਦੋਂ ਆਵੇਗਾ?'
ਇਸ ਤੋਂ ਪਹਿਲਾਂ ਜਨਰਲ ਬਾਜਵਾ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਵਾਲੇ ਸਮਾਰੋਹ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸੀ ਉਸ ਸਮੇਂ ਇਹ ਕਿਹਾ ਗਿਆ ਸੀ ਕਿ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਕਿਸਤਾਨ ਦੇ ਨਾਗਰਿਕ ਸਰਕਾਰ ਅਤੇ ਸੱਤਾ ਵਿਚਾਲੇ ਇਸ ਮਾਮਲੇ ਵਿੱਚ ਪੂਰਾ ਤਾਲਮੇਲ ਹੈ।
ਪਰ, ਲਾਂਘੇ ਦੇ ਉਦਘਾਟਨ ਤੋਂ ਠੀਕ ਪਹਿਲਾਂ, ਸਰਕਾਰ ਅਤੇ ਸੈਨਾ ਦਰਮਿਆਨ ਮਤਭੇਦ ਉਦੋਂ ਸਾਹਮਣੇ ਆਏ ਜਦੋਂ ਫ਼ੌਜ ਨੇ ਕਿਹਾ ਸੀ ਕਿ ਕਰਤਾਰਪੁਰ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਲਾਜ਼ਮੀ ਹੋਣਗੇ, ਜਦੋਂ ਕਿ ਇਮਰਾਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸ਼ਰਧਾਲੂ ਬਿਨ੍ਹਾਂ ਪਾਸਪੋਰਟਾਂ ਦੇ ਆਉਣ ਦੇ ਯੋਗ ਹੋਣਗੇ। ਸੈਨਾ ਦੇ ਬੁਲਾਰੇ ਦੇ ਬਿਆਨ ਤੋਂ ਬਾਅਦ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਲਾਂਘਾ ਦੇ ਉਦਘਾਟਨ ਸਮੇਂ ਸ਼ਰਧਾਲੂ ਬਿਨ੍ਹਾਂ ਪਾਸਪੋਰਟ ਦੇ ਆ ਸਕਣਗੇ।
ਹਾਲਾਂਕਿ, ਇਸ ਤੋਂ ਬਾਅਦ, ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਕਰਤਾਰਪੁਰ ਦੀ ਯਾਤਰਾ ਲਈ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਵਿੱਚ, ਜੋ ਦਸਤਾਵੇਜ਼ ਸ਼ਰਧਾਲੂਆਂ ਵੱਲੋਂ ਰੱਖਣੇ ਲਾਜ਼ਮੀ ਕੀਤੇ ਗਏ ਹਨ, ਉਹ ਜ਼ਰੂਰੀ ਰਹਿਣਗੇ। ਪਾਕਿਸਤਾਨ ਇੱਕ ਤਰਫਾ ਸਮਝੌਤੇ ਨੂੰ ਬਦਲ ਨਹੀਂ ਸਕਦਾ।