ETV Bharat / international

ਨੇਪਾਲ ਵਿਵਾਦ: ਮਤਭੇਦ ਸੁਲਝਾਉਣ ਲਈ ਅੱਜ ਮੁਲਾਕਾਤ ਕਰਨਗੇ ਓਲੀ ਅਤੇ ਪ੍ਰਚੰਡ

ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਸੱਤਾਧਾਰੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਲ ਪ੍ਰਚੰਡ ਆਪਸੀ ਮਤਭੇਦ ਸੁਲਝਾਉਣ ਲਈ ਅੱਜ ਮੁੜ ਮੁਲਾਕਾਤ ਕਰਨ ਲਈ ਸਹਿਮਤ ਹੋ ਗਏ ਹਨ।

ਅੱਜ ਮੁਲਾਕਾਤ ਕਰਨਗੇ ਓਲੀ ਅਤੇ ਪ੍ਰਚੰਡ
ਅੱਜ ਮੁਲਾਕਾਤ ਕਰਨਗੇ ਓਲੀ ਅਤੇ ਪ੍ਰਚੰਡ
author img

By

Published : Aug 3, 2020, 7:36 AM IST

ਕਾਠਮਾਂਡੂ : ਸੱਤਾ ਦੀ ਲੜ੍ਹਾਈ ਦੇ ਕਾਰਣ ਪਰੇਸ਼ਾਨੀਆਂ ਨਾਲ ਘਿਰੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਸੱਤਾਧਾਰੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਲ ਪ੍ਰਚੰਡ ਆਪਸੀ ਮਤਭੇਦ ਸੁਲਝਾਉਣ ਲਈ ਅੱਜ ਮੁੜ ਮੁਲਾਕਾਤ ਕਰਨ ਲਈ ਸਹਿਮਤ ਹੋ ਗਏ ਹਨ।

ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ, ਐਤਵਾਰ ਨੂੰ ਕਰੀਬ ਤਿੰਨ ਘੰਟਿਆਂ ਤੱਕ ਚੱਲੀ ਬੈਠਕ ਦੇ ਦੌਰਾਨ ਦੋਵੇਂ ਨੇਤਾ ਆਪਣੇ ਵਿਚਾਲੇ ਮਤਭੇਦਾਂ ਨੂੰ ਸੁਲਝਾ ਨਾ ਸਕੇ।

ਮਾਈ ਰਿਪਬਲਿਕਾ ਦੀ ਖ਼ਬਰ ਦੇ ਮੁਤਾਬਕ, ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੂਰਯਾ ਥਾਪਾ ਨੇ ਦੱਸਿਆ, "ਦੋਹਾਂ ਨੇਤਾਵਾਂ ਵਿਚਾਲੇ ਸਕਾਰਾਤਮਕ ਗੱਲਬਾਤ ਹੋਈ ਹੈ। ਇਸ ਨੂੰ ਲੈ ਕੇ ਇਹ ਚਰਚਾ ਹੋਈ ਕਿ ਪਾਰਟੀ ਦੇ ਸਕੱਤਰੇਤ, ਸਥਾਈ ਕਮੇਟੀ ਜਾਂ ਕੇਂਦਰੀ ਕਮੇਟੀ ਦੀ ਇੱਕ ਮੀਟਿੰਗ ਬੁਲਾਉਣੀ ਚਾਹੀਦੀ ਹੈ। ਮੀਟਿੰਗ ਵਿੱਚ ਪਾਰਟੀ ਦੇ ਜਨਰਲ ਬਾਡੀ ਨੂੰ ਬੁਲਾਉਣ ਲਈ ਵਿਚਾਰ ਵਟਾਂਦਰੇ ਵੀ ਕੀਤੇ ਗਏ।

ਥਾਪਾ ਨੇ ਦੱਸਿਆ, "ਦੋਹਾਂ ਨੇਤਾਵਾਂ ਵਿਚਾਲੇ ਅਜੇ ਵੀ ਆਪਸੀ ਸਹਿਮਤੀ ਹੋਣਾ ਬਾਕੀ ਹੈ।"

ਨੇਪਾਲ ਕਮਿਊਨਿਸਟ ਪਾਰਟੀ (ਐਨਸੀਪੀ) ਦੇ ਦੋ ਦਿੱਗਜ ਨੇਤਾਵਾਂ ਵਿਚਾਲੇ ਇਹ ਬੈਠਕ ਪ੍ਰਧਾਨ ਮੰਤਰੀ ਓਲੀ ਵੱਲੋਂ 28 ਜੁਲਾਈ ਨੂੰ ਹੋਣ ਵਾਲੀ ਪਾਰਟੀ ਦੀ ਸਥਾਈ ਸਮਿਤੀ ਦੀ ਬੈਠਕ ਰੱਦ ਕੀਤੇ ਜਾਣ ਮਗਰੋਂ ਹੋਈ ਹੈ।

ਅਖ਼ਬਾਰ ਦੇ ਮੁਤਾਬਕ, ਸਥਾਈ ਸਮਿਤੀ ਦੀ ਬੈਠਕ ਨੂੰ ਲੈ ਕੇ ਅਨਿਸ਼ਚਿਤਤਾ ਹੈ, ਕਿਉਂਕਿ ਦੋਹਾਂ ਨੇਤਾਵਾਂ ਵਿਚਾਲੇ ਮਤਭੇਦ ਅਜੇ ਵੀ ਜਾਰੀ ਹੈ।

ਐਤਵਾਰ ਨੂੰ ਹੋਈ ਬੈਠਕ ਦੇ ਦੌਰਾਨ ਪੀਐਮ ਓਲੀ ਦੇ ਨਾਲ ਉਨ੍ਹਾਂ ਦੇ ਕਰੀਬੀ ਸੁਭਾਸ਼ ਨੇਮਬਾਂਗ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਸੁਭਾਸ਼ ਨੇਮਬਾਂਗ, ਪੀਐਮ ਓਲੀ ਅਤੇ ਪ੍ਰਚੰਡ ਦੇ ਵਿਚਾਲੇ ਜਾਰੀ ਮਤਭੇਦ ਸੁਲਝਾਉਣ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਹਨ। ਦੂਜੇ ਪਾਸੇ ਪ੍ਰਚੰਡ ਨਾਲ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾ ਝਾਲਾ ਨਾਥ ਖਨਲ ਵੀ ਮੌਜੂਦ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.