ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿਲ ਦਾ ਦੌਰਾ ਪਿਆ ਹੈ। 69 ਸਾਲਾ ਨਵਾਜ਼ ਸ਼ਰੀਫ਼ ਨੂੰ ਲਾਹੌਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਰੀਫ਼ ਇਸ ਵੇਲੇ ਕਾਫ਼ੀ ਬਿਮਾਰ ਚੱਲ ਰਹੇ ਹਨ। ਉਨ੍ਹਾਂ ਦੇ ਸਰੀਰ ਅੰਦਰ ਪਲੇਟਲੈਟਸ ਦੀ ਗਿਣਤੀ ਵੀਰਵਾਰ ਨੂੰ ਘਟ ਕੇ ਸਿਰਫ਼ 6,000 ਰਹਿ ਗਈ ਸੀ।
ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਜ਼ਮਾਨਤ ਅਰਜ਼ੀ ਕੱਲ੍ਹ ਮਨਜ਼ੂਰ ਕਰ ਦਿੱਤੀ ਸੀ।