ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਲਾਜ ਕਰਵਾਉਣ ਲਈ ਮੰਗਲਵਾਰ ਨੂੰ ਹਵਾਈ ਐਂਬੂਲੈਂਸ ਰਾਹੀਂ ਲੰਦਨ ਨੂੰ ਰਵਾਨਾ ਹੋ ਗਏ ਹਨ। ਡਾਨ ਨਿਊਜ਼ ਏਜੰਸੀ ਦੇ ਮੁਤਾਬਕ ਨਵਾਜ਼ ਦੇ ਨਾਲ਼ ਉਨ੍ਹਾਂ ਦੇ ਭਰਾ ਅਤੇ ਪਾਕਿਸਤਾਨ ਮੁਸਿਲਮ ਲੀਗ ਨਵਾਜ਼ ਦੇ ਵਿਧਾਇਕ ਸ਼ਹਿਬਾਜ਼ ਸ਼ਰੀਫ ਅੇਤ ਨਿੱਜੀ ਡਾਕਟਰ ਅਦਨਾਨ ਖ਼ਾਨ ਸਮੇਤ ਕਈ ਲੋਕ ਸਨ।
ਮੰਗਲਵਾਰ ਤੜਕੇ ਦੋਹਾ ਤੋਂ ਲਾਹੌਰ ਪੁੱਜੀ ਹਵਾਈ ਐਂਬੂਲੈਂਸ ਵਿੱਚ ਆਈਸੀਯੂ ਅਤੇ ਇੱਕ ਆਪਰੇਸ਼ਨ ਥਿਏਟਰ ਦੇ ਨਾਲ਼-ਨਾਲ਼ ਡਾਰਟਰ ਅਤੇ ਸਹਿਯੋਗੀ ਡਾਕਟਰਾਂ ਦੀ ਟੀਮ ਸ਼ਾਮਲ ਸੀ।
ਪੀਐਮਐਲ-ਐਨ ਦੀ ਬੁਲਾਰੇ ਮਰਿਅਮ ਔਰੰਗਜ਼ੇਬ ਨੇ ਕਿਹਾ ਕਿ ਪਹਿਲਾਂ ਡਾਕਟਰਾਂ ਨੇ ਨਵਾਜ਼ ਦਾ ਮੈਡੀਕਲ ਅਤੇ ਯਾਤਰਾ ਦੌਰਾਨ ਸਿਹਤ ਦੇ ਮੱਦੇਨਜ਼ਰ ਕਈ ਦਵਾਈਆਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਅੰਦਰੂਨੀ ਮੰਤਰਾਲੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਲਈ ਨੌਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ।
ਜ਼ਿਕਰ ਕਰ ਦਈਏ ਕਿ ਨਵਾਜ਼ ਅਲ ਅਜ਼ੀਜ਼ਿਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਜ਼ਯਾਫ਼ਤਾ ਹੈ ਪਰ ਇਸਲਾਮਾਬਾਦ ਹਾਈਕੋਰਟ ਨੇ ਮਨੁੱਖੀ ਅਧਿਕਾਰਾਂ ਨੂੰ ਤਰਜ਼ੀਹ ਦਿੰਦਿਆਂ ਨਵਾਜ਼ ਸ਼ਰੀਫ ਨੂੰ ਜ਼ਮਾਨਤ ਦੇ ਦਿੱਤੀ ਸੀ।