ਲਾਹੌਰ : ਪਾਕਿਸਤਾਨ ਦੇ ਸਾਬਕਾ ਪੀਐਮ ਨਵਾਜ਼ ਸ਼ਰੀਫ ਨੂੰ ਚੌਧਰੀ ਸ਼ੂਗਰ ਮਿੱਲ ਮਾਮਲੇ ਵਿੱਚ ਨੈਸ਼ਨਲ ਅਕਾਉਂਟਬਿਲਟੀ ਬਿਊਰੋਂ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਨਵਾਜ਼ ਸ਼ਰੀਫ਼ ਨੂੰ ਐਨਏਬੀ ਨੇ ਲਾਹੌਰ ਦੀ ਲਖਪਤ ਜੇਲ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਉਤੇ ਚੌਧਰੀ ਸ਼ੂਗਰ ਮਿੱਲ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਐਨਏਬੀ ਦੀ ਟੀਮ ਨੇ ਨਾਵਜ਼ ਉੱਤੇ ਚੌਧਰੀ ਸ਼ੂਗਰ ਮਿੱਲ ਮਾਮਲੇ ਵਿੱਚ ਸਿੱਧਾ ਲਾਭਪਾਤਰੀ ਹੋਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ :ਕਰਤਾਰਪੁਰ ਲਾਂਘਾ ਖੋਲ੍ਹਣ ਦੇ ਸਮਾਗਮ ਲਈ ਪਾਕਿ ਨੇ ਮਨਮੋਹਨ ਸਿੰਘ ਨੂੰ ਦਿੱਤਾ ਰਸਮੀ ਸੱਦਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਨਏਬੀ ਨੇ ਨਵਾਜ਼ ਸ਼ਰੀਫ਼ ਦੇ ਵਿਰੁੱਧ ਵਾਰੰਟ ਜਾਰੀ ਕੀਤਾ ਸੀ। ਫਿਲਹਾਲ ਨਵਾਜ਼ ਸ਼ਰੀਫ਼ ਪਹਿਲਾਂ ਤੋਂ ਹੀ ਅਲ-ਅਜੀਜਿਆ ਮਿਲਸ ਕਰਪਸ਼ਨ ਕੇਸ ਵਿੱਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ਐਨਏਬੀ ਪਹਿਲਾਂ ਹੀ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਅਤੇ ਭਤੀਜੇ ਯੂਸਫ ਅੱਬਾਸ ਨੂੰ ਚੌਧਰੀ ਸ਼ੂਗਰ ਮਿੱਲ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ।