ETV Bharat / international

ਵੱਧਦੇ ਤਣਾਅ ਵਿਚਕਾਰ ਦੱਖਣੀ ਚੀਨ ਸਾਗਰ ਵਿੱਚ ਪੀਐਲਏ ਦਾ ਛੇ ਦਿਨਾਂ ਫੌਜੀ ਅਭਿਆਸ - south china sea

ਚੀਨ ਤੋਂ ਪ੍ਰਕਾਸ਼ਤ ਹੋਣ ਵਾਲੇ ਗਲੋਬਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਚੀਨ ਗੁਆਂਗਡੌਂਗ ਪ੍ਰਾਂਤ ਵਿੱਚ ਚੀਨ ਦੇ ਸੈਨਿਕਾਂ ਦਾ ਸੈਨਿਕ ਅਭਿਆਸ ਆਯੋਜਿਤ ਕੀਤਾ ਜਾਣਾ ਹੈ। 24 ਅਗਸਤ ਤੋਂ 29 ਅਗਸਤ ਤੱਕ ਹੋਣ ਵਾਲੇ ਇਸ ਅਭਿਆਸ ਦੇ ਸਬੰਧ ਵਿੱਚ ਐਤਵਾਰ ਨੂੰ ਸਮੁੰਦਰੀ ਸੁਰੱਖਿਆ ਪ੍ਰਸ਼ਾਸਨ ਦੇ ਹਵਾਲੇ ਤੋਂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।

ਵੱਧਦੇ ਤਣਾਅ ਵਿਚਕਾਰ ਦੱਖਣੀ ਚੀਨ ਸਾਗਰ ਵਿੱਚ ਪੀਐਲਏ ਦੀ ਛੇ ਦਿਨਾਂ ਫੌਜੀ ਅਭਿਆਸ

author img

By

Published : Aug 23, 2020, 6:12 PM IST

ਬੀਜਿੰਗ: ਚੀਨ ਤੋਂ ਪ੍ਰਕਾਸ਼ਤ ਹੋਣ ਵਾਲੇ ਗਲੋਬਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਚੀਨ ਗੁਆਂਗਡੋਂਗ ਪ੍ਰਾਂਤ ਵਿੱਚ ਚੀਨ ਦੇ ਸੈਨਿਕਾਂ ਦਾ ਸੈਨਿਕ ਅਭਿਆਸ ਆਯੋਜਿਤ ਹੋਣਾ ਹੈ। 24 ਅਗਸਤ ਤੋਂ 29 ਅਗਸਤ ਤੱਕ ਹੋਣ ਵਾਲੇ ਇਸ ਅਭਿਆਸ ਦੇ ਸਬੰਧ ਵਿੱਚ ਐਤਵਾਰ ਨੂੰ ਸਮੁੰਦਰੀ ਸਰੁੱਖਿਆ ਪ੍ਰਸ਼ਾਸਨ ਦੇ ਹਵਾਲੇ ਤੋਂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਚੀਨ ਦੇ ਸੈਨਿਕ ਅਭਿਆਸ ਦੀ ਖ਼ਬਰ ਵੀਅਤਨਾਮ ਅਤੇ ਫਿਲੀਪੀਨਜ਼ ਦੇ ਨਾਲ ਤਣਾਅ ਵਿਚਕਾਰ ਸਾਹਮਣੇ ਆਈ ਹੈ। ਦਰਅਸਲ ਦੱਖਣੀ ਚੀਨ ਸਾਗਰ ਵਿੱਚ ਚੀਨ ਆਪਣਾ ਖੇਤਰ ਅਧਿਕਾਰਤ ਦੱਸ ਰਿਹਾ ਹੈ। ਚੀਨ ਦੇ ਦਾਅਵੇ ਨੂੰ ਲੈ ਕੇ ਵੀਅਤਨਾਮ ਤੇ ਫਿਲੀਪੀਨਜ਼ ਜਿਵੇਂ ਦੇਸ਼ਾਂ ਸਹਿਤ ਹੋਰ ਦੇਸ਼ਾਂ ਦੇ ਨਾਲ ਇਸ ਖੇਤਰ ਵਿੱਚ ਅਕਸਰ ਤਣਾਅ ਉਭਰਦਾ ਰਿਹਾ ਹੈ।

ਸਾਉਥ ਚਾਈਨਾ ਮੌਰਨਿੰਗ ਪੋਸਟ ਨੇ ਤਾਈਵਾਨ ਦੇ ਰੱਖਿਆ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕੀ ਸਿਹਤ ਸਕੱਤਰ ਐਲੈਕਸ ਅਜ਼ਾਰ ਦੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤਾਈਵਾਨ ਦੀ ਇਤਿਹਾਸਕ ਯਾਤਰਾ ਦੌਰਾਨ ਵੀ ਚੀਨ ਨੇ ਫਾਈਟਰ ਜੈਟਸ ਦੀ ਤੈਨਾਤੀ ਕੀਤੀ ਸੀ ਜੋ ਤਾਈਵਾਨ ਸਟੇਟ ਦੀ ਮਿਡਲਾਈਨ ਨੂੰ ਪਾਰ ਕਰ ਗਿਆ ਸੀ।

ਮੰਤਰਾਲੇ ਨੇ ਕਿਹਾ ਕਿ ਉਸਨੇ ਆਪਣੀ ਅਧਿਕਾਰਤ ਵਿਮਾਨ ਭੇਦੀ ਮਿਜ਼ਾਇਲਾਂ ਦੇ ਨਾਲ ਪੀਏਲਏ ਦੇ ਲੜਾਕੂ ਜ਼ਹਾਜਾ ਨੂੰ ਟ੍ਰੈਕ ਕੀਤਾ ਤੇ ਉਨ੍ਹਾਂ ਨੂੰ ਮੁਸ਼ਤੈਦੀ ਨਾਲ ਬਾਹਰ ਕੱਢਿਆ ਸੀ। ਹਾਲ ਹੀ ਵਿੱਚ, ਮਲੇਸ਼ੀਆ ਨੇ ਦੱਖਣੀ ਚੀਨ ਸਾਗਰ ਵਿੱਚ ਬੀਜਿੰਗ ਦੇ ਨਾਲ ਸਮੁੰਦਰੀ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀ।

ਚੀਨ ਦੇ ਦਾਅਵੇ ਨੂੰ ਰੱਦ ਕਰਦਿਆਂ ਮਲੇਸ਼ੀਆ ਦੇ ਵਿਦੇਸ਼ ਮੰਤਰੀ ਹਿਸ਼ਮੂਦੀਨ ਹੁਸੈਨ ਨੇ ਸੰਸਦ ਨੂੰ ਆਪਣੇ ਸਭ ਤੋਂ ਵੱਡੇ ਵਪਾਰਕ ਸਾਂਝੀਦਾਰ ਉੱਤੇ ਫਟਕਾਰ ਲਗਾਉਂਦੇ ਹੋਏ ਮਲੇਸ਼ੀਆ ਨੇ ਚੀਨ ਦੇ ਇਸ ਦਾਅਵੇ ਦਾ ਵਿਰੋਧ ਕੀਤਾ ਕਿ ਉਸ ਕੋਲ ਸਮੁੰਦਰੀ ਜਲ ਉੱਤੇ ਇਤਿਹਾਸਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਮਲੇਸ਼ੀਆ ਦੀ ਸਰਕਾਰ ਨੇ ਦੱਖਣੀ ਚੀਨ ਸਾਗਰ ਵਿੱਚ ਸਮੁੰਦਰੀ ਸਹੂਲਤਾਂ ਉੱਤੇ ਚੀਨ ਦੇ ਦਾਅਵਿਆਂ ‘ਤੇ ਵੀ ਵਿਚਾਰ ਕੀਤਾ, ਜੋ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਨਿਰਾਧਾਰ ਹੈ।

ਇਹ ਵੀ ਪੜ੍ਹੋ:ਤਰਨ ਤਾਰਨ: 3 ਕਿਲੋ 616 ਗ੍ਰਾਮ ਹੈਰੋਇਨ ਤੇ 30 ਗ੍ਰਾਮ ਅਫੀਮ ਸਣੇ 5 ਮੁਲਜ਼ਮ ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.