ETV Bharat / international

ਲਾਹੌਰ ਦੇ ਇਤਿਹਾਸਕ ਗੁਰੂਘਰ ਦੀ ਜ਼ਮੀਨ ਉੱਤੇ ਮੌਲਵੀ ਨੇ ਕੀਤਾ ਕਬਜ਼ਾ, ਮੁਸਲਮਾਨ ਦੇਸ਼ ਹੋਣ ਦੀ ਦਿੱਤੀ ਧਮਕੀ - ਗੋਪਾਲ ਚਾਵਲਾ

ਇਤਿਹਾਸਕ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਦੀ ਜ਼ਮੀਨ ਉੱਤੇ ਸਥਾਨਕ ਮੌਲਵੀ ਸੋਹੇਲ ਬੱਟ ਨੇ ਸਾਥੀਆਂ ਨਾਲ ਮਿਲ ਕੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਵੀਡੀਓ ਜਾਰੀ ਕਰ ਕੇ ਸਿੱਖਾਂ ਨੂੰ ਧਮਕੀ ਵੀ ਦਿੱਤੀ।

ਪਾਕਿਸਤਾਨ
ਪਾਕਿਸਤਾਨ
author img

By

Published : Jul 27, 2020, 5:15 PM IST

ਲਾਹੌਰ: ਪਾਕਿਸਤਾਨ ਵਿੱਚ ਦਾਅਵਤ ਏ ਇਸਲਾਮੀ(ਬਰੇਲਵੀ) ਨਾਲ ਸਬੰਧਤ ਮੌਲਵੀ ਸੋਹੇਲ ਬੱਟ ਨੇ ਲਾਹੌਰ ਦੇ ਇੱਕ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨੇ ਇੱਕ ਵੀਡੀਓ ਜਾਰੀ ਕਰ ਕੇ ਸਿੱਖਾ ਨੂੰ ਧਮਕੀ ਦਿੱਤੀ ਹੈ ਕਿ ਇਹ ਮੁਸਲਮਾਨ ਦੇਸ਼ ਹੈ ਇੱਥੇ ਸਿਰਫ਼ ਮੁਸਲਮਾਨ ਰਹਿ ਸਕਦੇ ਹਨ।

ਮੌਲਵੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨੇ ਵੀਡੀਓ ਜਾਰੀ ਕਰ ਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਪਾਲ ਸਿੰਘ ਚਾਵਲਾ ਨੂੰ ਧਮਕੀ ਦਿੱਤੀ ਹੈ।

ਪੂਰਾ ਮਾਮਲਾ

ਮੌਲਵੀ ਬੱਟ ਪੈਗੰਬਰ ਹਜ਼ਰਤ ਸ਼ਾਹ ਕਾਕੂ ਚਿਸ਼ਤੀ ਦਰਗਾਹ ਦਾ ਕੇਅਰ ਟੇਕਰ ਹੈ। ਬੱਟ ਨੇ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਅਤੇ ਉਸ ਦੇ ਨੇੜੇ ਦੀ 4-5 ਕਨਾਲਾ ਜ਼ਮੀਨ ਹਜ਼ਰਤ ਚਿਸ਼ਤੀ ਮਸਜਿਦ ਦੀ ਹੈ।

ਲਾਹੌਰ ਦੇ ਇਤਿਹਾਸਕ ਗੁਰੂਘਰ ਦੀ ਜ਼ਮੀਨ ਉੱਤੇ ਮੌਲਵੀ ਨੇ ਕੀਤਾ ਕਬਜ਼ਾ, ਮੁਸਲਮਾਨ ਦੇਸ਼ ਹੋਣ ਦੀ ਦਿੱਤੀ ਧਮਕੀ

ਵੀਡੀਓ ਜਾਰੀ ਕਰ ਦਿੱਤੀ ਧਮਕੀ

ਸੋਹੇਲ ਨੇ ਵੀਡੀਓ ਵਿੱਚ ਕਿਹਾ, ਮੁਸਲਿਮ ਦੇਸ਼ ਹੋਣ ਦੇ ਨਾਤੇ ਪਾਕਿਸਤਾਨ ਕੇਵਲ ਮੁਸਲਮਾਨਾਂ ਦਾ ਹੈ। 1947 ਵਿੱਚ ਹੋਈ ਵੰਡ ਵੇਲੇ 20 ਲੱਖ ਮੁਸਲਮਾਨਾਂ ਦੇ ਆਪਣੀ ਜਾਨ ਗਵਾਈ ਸੀ ਅਤੇ ਹੁਣ ਇੱਥੇ ਸਿੱਖ ਗ਼ੁੰਡਾਗਰਦੀ ਵਿਖਾ ਰਹੇ ਹਨ। ਇਹ ਇੱਕ ਇਸਲਾਮੀ ਦੇਸ਼ ਹੈ ਇੱਥੇ ਮੁਸਲਮਾਨ ਹੀ ਰਹਿ ਸਕਦੇ ਹਨ।

ਇਸ ਵੀਡੀਓ ਵਿੱਚ ਉਸ ਨੇ ਪੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਗੋਪਾਲ ਸਿੰਘ ਚਾਵਲਾ ਅਤੇ ਫ਼ੌਜਾ ਸਿੰਘ ਨੂੰ ਧਮਕੀ ਦਿੱਤੀ ਹੈ। ਜ਼ਿਕਰ ਕਰ ਦਈਏ ਕਿ ਗੋਪਾਲ ਚਾਵਲਾ ਨੇ ਪਿਛਲੇ ਸਾਲ ਹੀ ਇਸ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਝੁਲਾਇਆ ਸੀ।

ਗੁਰੂਘਰ ਦਾ ਇਤਿਹਾਸ

ਇਹ ਗੁਰੂਘਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ 'ਤੇ ਬਣਿਆ ਹੈ। ਇੱਥੇ 1762 ਵਿੱਚ ਮੁਗ਼ਲ ਕਾਲ ਦੌਰਾਨ ਜਕਰੀਆ ਖ਼ਾਨ ਨੇ ਇਸਲਾਮ ਨਾ ਕਬੂਲਣ ਦੇ ਕਾਰਨ ਭਾਈ ਤਾਰੂ ਸਿੰਘ ਦਾ ਸੀਸ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ। ਪਾਕਿਸਕਾਨ ਵਿੱਚ ਸਿੱਖਾਂ ਦਾ ਕੁਰਾਬਾਨੀਆਂ ਨਾਲ ਭਰਿਆ ਬਹੁਤ ਸਾਰਾ ਇਤਿਹਾਸ ਦਫ਼ਨ ਹੈ। ਅਜਿਹੀਆਂ ਜ਼ਿਆਦਤਰ ਥਾਵਾਂ ਦੇ ਹਲਾਤ ਬਹੁਤ ਮਾੜੇ ਹਨ। ਜੋ ਵੀ ਬਚੀਆਂ ਹਨ ਉਨ੍ਹਾਂ ਉੱਤੇ ਇਹੋ ਜਿਹੇ ਵਿਅਕਤੀਆਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.