ETV Bharat / international

ਪਾਕਿਸਤਾਨ: ਮ੍ਰਿਤਕ ਹਿੰਦੂ ਵਿਦਿਆਰਥਣ ਦੇ ਸਰੀਰ ਤੇ ਕੱਪੜਿਆਂ ਉੱਤੇ ਮਿਲੇ ਪੁਰਸ਼ ਦੇ ਡੀਐਨਏ

author img

By

Published : Oct 29, 2019, 6:15 PM IST

ਪਾਕਿਸਤਾਨ ਵਿੱਚ 17 ਸਤੰਬਰ ਨੂੰ ਮੈਡੀਕਲ ਵਿਦਿਆਰਥਣ ਨਮਰਤਾ ਚਾਂਦਨੀ ਆਪਣੇ ਹੋਸਟਲ ਵਿੱਚ ਮ੍ਰਿਤਕ ਮਿਲੀ ਸੀ ਅਤੇ ਉਸੇ ਮਾਮਲੇ ਵਿੱਚ ਹੁਣ ਇੱਕ ਨਵਾਂ ਖ਼ੁਲਾਸਾ ਹੋਇਆ ਹੈ।

ਫ਼ੋਟੋ।

ਨਵੀਂ ਦਿੱਲੀ: ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਲਾਰਕਾਨਾ ਦੀ ਮੈਡੀਕਲ ਵਿਦਿਆਰਥਣ ਨਮਰਤਾ ਚਾਂਦਨੀ ਦੀ ਮੌਤ ਮਾਮਲੇ ਵਿੱਚ ਇੱਕ ਨਵਾਂ ਖ਼ੁਲਾਸਾ ਹੋਇਆ ਹੈ। ਨਮਰਤਾ ਦੇ ਸਰੀਰ ਅਤੇ ਕੱਪੜੇ ਦੇ ਨਮੂਨਿਆਂ ਉੱਤੇ ਇੱਕ ਪੁਰਸ਼ ਦੇ ਡੀਐਨਏ ਨਮੂਨੇ ਮਿਲੇ ਹਨ।

ਇੱਕ ਰਿਪੋਰਟ ਮੁਤਾਬਕ ਲਾਰਕਾਨਾ ਸਥਿਤ ਸ਼ਹੀਦ ਮੋਹਤਰਮਾ ਬੇਨਜ਼ੀਰ ਭੁੱਟੋ ਮੈਡੀਕਲ ਕਾਲਜ ਦੇ ਬੀਬੀ ਆਸਿਫ਼ਾ ਡੈਂਟਲ ਕਾਲਜ ਦੀ ਵਿਦਿਆਰਥਣ ਨਮਰਤਾ ਦੀ ਡੀਐਨਏ ਰਿਪੋਰਟ ਜਾਰੀ ਕੀਤੀ ਗਈ ਹੈ। ਜਾਮਸ਼ੋਰੋ ਦੀ ਫੋਰੈਂਸਿਕ ਲੈਬ ਤੋਂ ਜਾਰੀ ਕੀਤੀ ਗਈ ਇਸ ਰਿਪੋਰਟ ਮੁਤਾਬਕ ਨਮਰਤਾ ਦੇ ਸਰੀਰ ਦੇ ਨਮੂਨਿਆਂ ਅਤੇ ਕੱਪੜਿਆਂ ਉੱਤੇ ਇਕ ਪੁਰਸ਼ ਦੇ ਡੀਐਨਏ ਨਮੂਨੇ ਮਿਲੇ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਰਕਾਨਾ ਦੇ ਐਸਐਸਪੀ ਮਸੂਦ ਬੰਗਸ਼ ਨੇ ਦੱਸਿਆ ਕਿ ਨਮਰਤਾ ਦਾ ਡੀਐਨਏ ਰਿਪੋਰਟ ਸਬੰਧਤ ਥਾਣੇ ਨੂੰ ਮਿਲ ਚੁੱਕੀ ਹੈ ਅਤੇ ਇਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਲਰਕਾਣਾ ਪੁਲਿਸ ਨੇ ਬੀਤੀ 16 ਸਤੰਬਰ ਨੂੰ ਨਮਰਤਾ ਦੇ ਮ੍ਰਿਤਕ ਮਿਲਣ ਤੋਂ ਬਾਅਦ 17 ਸਤੰਬਰ ਨੂੰ ਉਸ ਦੇ ਸਰੀਰ ਦੇ ਨਮੂਨੇ ਅਤੇ ਉਸ ਦੇ ਕੱਪੜੇ ਡੀਐਨਏ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤੇ ਸਨ। ਹੁਣ ਉਸ ਦੀ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਉੱਤੇ ਪੁਰਸ਼ ਡੀਐਨਏ ਦੇ ਨਿਸ਼ਾਨ ਮਿਲੇ ਹਨ।

ਨਮਰਤਾ ਦੀ ਮ੍ਰਿਤਕ ਦੇਹ 16 ਸਤੰਬਰ ਨੂੰ ਉਸ ਦੇ ਹੋਸਟਲ ਦੇ ਕਮਰੇ ਵਿੱਚ ਮਿਲੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਤੇ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ, ਪਰ ਨਮਰਤਾ ਦੇ ਰਿਸ਼ਤੇਦਾਰਾਂ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਇਹ ਖ਼ੁਦਕੁਸ਼ੀ ਨਹੀਂ ਬਲਕਿ ਕਤਲ ਦਾ ਕੇਸ ਹੈ। ਨਮਰਤਾ ਦਾ ਭਰਾ ਵਿਸ਼ਾਲ ਪੇਸ਼ੇ ਤੋਂ ਡਾਕਟਰ ਹੈ। ਉਸ ਨੇ ਕਿਹਾ ਕਿ ਲਾਸ਼ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਨਿਮਰਤਾ ਨਾਲ ਪੜ੍ਹ ਰਹੇ ਦੋ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ਵਿੱਚੋਂ ਇੱਕ ਮਹਿਰਾਨ ਅਬਰੋ ਨਾਲ ਨਮਰਤਾ ਦੀ ਡੂੰਘੀ ਦੋਸਤੀ ਦਾ ਪਤਾ ਲੱਗਿਆ। ਅਬਰੋ ਦਾ ਦਾਅਵਾ ਹੈ ਕਿ ਨਮਰਤਾ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ ਅਤੇ ਉਹ ਇਸ ਗੱਲ ਤੋਂ ਪਰੇਸ਼ਾਨ ਸੀ।

ਨਮਰਤਾ ਦੇ ਪਰਿਵਾਰਕ ਮੈਂਬਰਾਂ, ਸਹਿਪਾਠੀਆਂ, ਹਿੰਦੂ ਭਾਈਚਾਰੇ ਅਤੇ ਸਿੰਧ ਦੀ ਸਿਵਲ ਸੁਸਾਇਟੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਸਰਕਾਰ ਉੱਤੇ ਦਬਾਅ ਪਾਇਆ। ਇਸ ਤੋਂ ਬਾਅਦ ਇਸ ਮਾਮਲੇ ਦੀ ਨਿਆਂਇਕ ਤੌਰ ਉੱਤੇ ਜਾਂਚ ਕੀਤੀ ਜਾ ਰਹੀ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.