ਕੋਲੰਬੋ: ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਐਤਵਾਰ ਨੂੰ ਇਤਿਹਾਸਕ ਬੋਧੀ ਮੰਦਰ ਵਿਖੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਸ੍ਰੀਲੰਕਾ ਪੀਪਲਜ਼ ਪਾਰਟੀ (ਐਸਐਲਪੀਪੀ) ਦੇ 74 ਸਾਲਾ ਨੇਤਾ ਨੂੰ ਨੌਵੀਂ ਸੰਸਦ ਦੇ ਲਈ ਅਹੁਦੇ ਦੀ ਸਹੁੰ ਉਨ੍ਹਾਂ ਦੇ ਛੋਟੇ ਭਰਾ ਅਤੇ ਰਾਸ਼ਟਰਪਤੀ ਗੋਤਾਬਾਇਆ ਰਾਜਪਕਸ਼ੇ ਨੇ ਕੇਲਾਨੀਆ ਦੇ ਪਵਿੱਤਰ ਰਾਜਮਹਾ ਵਿਹਾਰਿਆ ਵਿੱਚ ਚੁਕਾਈ ਗਈ।
ਮਹਿੰਡਾ ਦੀ ਨੀਤ ਐਸਐਲਪੀਪੀ ਨੇ 5 ਅਗਸਤ ਦੀਆਂ ਆਮ ਚੋਣਾਂ ਵਿੱਚ ਜ਼ਬਰਦਸਤ ਜਿੱਤ ਹਾਸਲ ਕਰਦੇ ਹੋਏ ਸੰਸਦ ਵਿੱਚ 2 ਤਿਹਾਈ ਬਹੁਮਤ ਹਾਸਲ ਕੀਤਾ। ਇਸ ਬਹੁਮਤ ਦੇ ਅਧਾਰ 'ਤੇ ਉਹ ਸੰਵਿਧਾਨ ਵਿੱਚ ਸੋਧ ਕਰਨ ਦੇ ਯੋਗ ਹੋਵੇਗੀ ਜੋ ਸ਼ਕਤੀਸ਼ਾਲੀ ਰਾਜਪਕਸ਼ੇ ਪਰਿਵਾਰ ਦੀ ਤਾਕਤ ਨੂੰ ਹੋਰ ਮਜ਼ਬੂਤ ਕਰੇਗੀ।
ਮਹਿੰਡਾ ਨੂੰ 5,000,00 ਤੋਂ ਵੱਧ ਨਿੱਜੀ ਪਸੰਦ ਦੀਆਂ ਵੋਟਾਂ ਮਿਲੀਆਂ। ਚੋਣ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪ੍ਰਾਪਤ ਹੋਈਆਂ ਹਨ। ਐਸਐਲਪੀਪੀ ਨੇ ਆਪਣੇ ਸਹਿਯੋਗੀ ਪਾਰਟੀਆਂ ਦੇ ਨਾਲ 145 ਹਲਕਿਆਂ ਦੀਆਂ ਕੁੱਲ 150 ਸੀਟਾਂ ਜਿੱਤੀਆਂ, ਜੋ 225 ਮੈਂਬਰੀ ਸਦਨ ਵਿੱਚ 2 ਤਿਹਾਈ ਬਹੁਮਤ ਦੇ ਬਰਾਬਰ ਹੈ।