ਕਾਬੁਲ : ਅੱਤਵਾਦੀ ਸਮੂਹ ਇਸਾਲਾਮਿਕ ਸਟੇਟ ਦੇ ਕੁੱਲ 241 ਮੈਂਬਰਾਂ ਦਾ ਨੰਗਰਹਾਰ ਪ੍ਰਾਂਤ 'ਚ ਅਫ਼ਗਾਨਿਸਤਾਨ ਸਰਕਾਰ ਦੇ ਸਾਹਮਣੇ ਸਮਰਪਣ ਕੀਤਾ ਗਿਆ। ਸ਼ਨੀਵਾਰ ਨੂੰ ਦਿੱਤੇ ਗਏ ਫੌਜੀ ਬਿਆਨ ਤੋਂ ਇਸ ਦੀ ਜਾਣਕਾਰੀ ਮਿਲੀ ਹੈ।
ਇਸ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ 'ਚ ਅਚਿਨ ਅਤੇ ਮੋਹਮਾਨ ਡੇਰਾ ਜ਼ਿਲ੍ਹੇ 'ਚ ਕੁੱਲ 241 ਆਈਐਸ 'ਤੇ ਵਫਾਦਾਰ (ਜਿੰਨ੍ਹਾਂ 'ਚ 71 ਮਰਦ, 63ਔਰਤਾਂ, ਤੇ 107 ਬੱਚੇ ਸ਼ਾਮਿਲ) ਇਨ੍ਹਾਂ ਦਾ ਸਮਰਪਣ ਕੀਤਾ ਗਿਆ।
ਇਹ ਵੀ ਪੜ੍ਹੋ: 'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਹਾੜਾ ਅੱਜ
ਅਧਿਕਾਰੀ ਨੇ ਕਿਹਾ ਕਿ ਇਹ ਪਿਛਲੇ ਕੁੱਝ ਸਾਲਾਂ ਤੋਂ ਪੁਰਵੀ ਅਫਗਾਨਿਸਤਾਨ 'ਚ ਹਥਿਆਰ ਰੱਖ ਕੇ ਸੁਰੱਖਿਆ ਬਲਾਂ ਦੇ ਸਾਹਮਣੇ ਸਮਪਰਣ ਕਰਨ ਵਾਲੇ ਆਈਐਸ ਸਗੰਠਨ ਸੰਬੰਧਿਤ ਮੈਂਬਰਾਂ ਦੀ ਸਭ ਤੋਂ ਵੱਡੀ ਗਿਣਤੀ ਦੱਸੀ।
ਆਈਐਸ ਸਮੂਹ ਜੋ ਨੰਗਰਹਾਰ, ਗਵਾਢੀ ਕਨਾਰ ਅਤੇ ਨੂਰਿਸਤਾਨ ਪ੍ਰਾਤਾਂ ਵਿੱਚ ਸਰਗਰਮ ਹੈ। ਅਧਿਕਾਰੀਆਂ ਵੱਲੋਂ ਹਜੇ ਤੱਕ ਇਸ ਖਬਰ 'ਤੇ ਕੋਈ ਬਿਆਨ ਨਹੀਂ ਦਿੱਤਾ ਗਿਆ।