ETV Bharat / international

ਈਰਾਨ ਨੇ ਇਸਮਾਈਲ ਕਿਆਨੀ ਨੂੰ ਐਲਾਨਿਆ ਕੁਦਸ ਫੋਰਸ ਦਾ ਨਵਾਂ ਕਮਾਂਡਰ

ਅਮਰੀਕੀ ਹਵਾਈ ਹਮਲਿਆਂ ਵਿੱਚ ਇਸਲਾਮਿਕ ਰਿਵੋਲਿਉਸ਼ਨਰੀ ਗਾਰਡ ਕੋਰਪਸ ਦੇ ਕੁਦਸ ਫੋਰਸ ਦੇ ਮੁਖੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਰਾਨ ਨੇ ਨਵਾਂ ਡਿਪਟੀ ਚੀਫ਼ ਦਾ ਐਲਾਨ ਕਰ ਦਿੱਤਾ ਹੈ।

iran appoints ismail kayani as commander of quds force
ਫ਼ੋਟੋ
author img

By

Published : Jan 4, 2020, 5:10 AM IST

ਤਹਿਰਾਨ: ਬਗ਼ਦਾਦ ਵਿੱਚ ਅਮਰੀਕੀ ਹਵਾਈ ਹਮਲਿਆਂ ਵਿੱਚ ਇਸਲਾਮਿਕ ਰਿਵੋਲਿਉਸ਼ਨਰੀ ਗਾਰਡ ਕੋਰਪਸ ਦੇ ਕੁਦਸ ਫੋਰਸ ਦੇ ਮੁਖੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਰਾਨ ਨੇ ਡਿਪਟੀ ਚੀਫ਼ ਇਸਮਾਈਲ ਕਿਆਨੀ ਨੂੰ ਨਵਾਂ ਕਮਾਂਡਰ ਐਲਾਨਿਆ ਹੈ। ਈਰਾਨ ਦੇ ਸਰਵਉੱਚ ਨੇਤਾ ਅਯਤੁੱਲਾ ਅਲੀ ਖਾਮੇਨੀ ਨੇ ਇਕ ਬਿਆਨ ਵਿੱਚ ਕਿਹਾ ਕਿ ਮਹਾਨ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਸ਼ਹਾਦਤ ਤੋਂ ਬਾਅਦ ਮੈਂ ਬ੍ਰਿਗੇਡੀਅਰ ਜਨਰਲ ਇਸਮਾਈਲ ਕਿਆਨੀ ਨੂੰ ਇਸਲਾਮਿਕ ਇਨਕਲਾਬੀ ਗਾਰਡ ਕੋਰ ਦੇ ਕੁਡਸ ਫੋਰਸ ਦਾ ਕਮਾਂਡਰ ਨਿਯੁਕਤ ਕਰਦਾ ਹਾਂ।

ਇਹ ਬਿਆਨ ਉਨ੍ਹਾਂ ਦੀ ਅਧਿਕਾਰਤ ਵੈਬਸਾਇਟ 'ਤੇ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਫੋਰਸ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਜਨਰਲ ਕਿਆਨੀ ਨਾਲ ਸਹਿਯੋਗ ਦੀ ਅਪੀਲ ਕੀਤੀ। ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਏਅਰਪੋਰਟ 'ਤੇ ਅਮਰੀਕੀ ਰਾਕੇਟ ਹਮਲੇ ਇਰਾਨ ਦੇ ਕੁਦਸ ਫੋਰਸ ਦੇ ਚੀਫ ਕਾਸਿਮ ਸੋਲੇਮਾਨੀ ਸਣੇ ਸੱਤ ਦੀ ਮੌਤ ਹੋ ਗਈ ਹੈ। ਖ਼ਬਰ ਏਜੰਸੀ ਏਐਫਪੀ ਮੁਤਾਬਕ ਬਗ਼ਦਾਦ ਏਅਰਪੋਰਟ 'ਤੇ ਅਮਰੀਕੀ ਹਵਾਈ ਹਮਲੇ ਵਿੱਚ ਈਰਾਨ ਦੀ ਇਸਲਾਮਿਕ ਰਿਵੋਲਿਉਸ਼ਨਰੀ ਗਾਰਡ ਕੋਰਪਸ ਦੇ ਕਵਾਡ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੋਲੇਮਾਨੀ ਦੀ ਮੌਤ ਹੋਈ ਹੈ। ਇਰਾਕ ਦੇ ਟੀਵੀ ਅਤੇ ਤਿੰਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਗ਼ਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੀਤੇ ਗਏ ਹਵਾਈ ਹਮਲੇ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਉਸ਼ਨਰੀ ਗਾਰਡ ਕੋਰਪਸ ਦੇ ਕਵਾਡ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੋਲੇਮਾਨੀ ਸਣੇ ਸੱਤ ਲੋਕਾਂ ਦੀ ਮੌਤ ਹੋਈ ਹੈ, ਇਸ ਵਿੱਚ ਇਰਾਨ ਵੱਲੋਂ ਸਮਰਪਿਤ ਸੈਨਾ ਦਾ ਡਿਪਟੀ ਕਮਾਂਡਰ ਵੀ ਸ਼ਾਮਲ ਹੈ। ਇਸ ਹਮਲੇ ਲਈ ਅਮਰੀਕਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ।

Intro:Body:

a

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.