ਸਯੁੰਕਤ ਰਾਸ਼ਟਰ: ਸਯੁੰਕਤ ਰਾਸ਼ਟਰ ਦੁਆਰਾ ਬੁੱਧਵਾਰ ਨੂੰ ਮਨਾਏ ਗਏ ਅੰਤਰ-ਰਾਸ਼ਟਰੀ ਨਰਸੰਹਾਰ ਪੀੜ੍ਹਤ ਦਿਵਸ ਦੌਰਾਨ ਭਾਰਤ ਨੇ 1971 ’ਚ ਆਜ਼ਾਦੀ ਸੰਗਰਾਮ ਦੌਰਾਨ ਪਾਕਿਸਤਾਨੀ ਫੌਜ ਅਤੇ ਧਾਰਮਿਕ ਮਿਲਸ਼ਿਆ ਦੁਆਰਾ ਮਾਰੇ ਗਏ ਤੀਹ ਲੱਖ ਲੋਕਾਂ ਅਤੇ ਬਲਾਤਕਾਰ ਦਾ ਸ਼ਿਕਾਰ ਹੋਈਆਂ ਹਜ਼ਾਰਾਂ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ ਬੇਨਤੀ ਕੀਤੀ ਅਤੇ ਇਸ ਨੂੰ ਮਨੁੱਖੀ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾ ਦੱਸਿਆ।
ਜੰਗ ਦੌਰਾਨ ਮਾਰੇ ਗਏ ਸਨ 30 ਲੱਖ ਲੋਕ
ਪਾਕਿਸਤਾਨੀ ਫੌਜ ਨੇ 1971 ’ਚ 25 ਮਾਰਚ ਦੀ ਅੱਧੀ ਰਾਤ ਨੂੰ ਪੂਰਬੀ ਪਾਕਿਸਤਾਨ ’ਚ ਅਚਾਨਕ ਹਮਲਾ ਬੋਲ ਦਿੱਤਾ ਸੀ, ਇਸ ਨਾਲ ਹੀ ਯੁੱਧ ਦੀ ਸ਼ੁਰੂਆਤ ਹੋਈ। 16 ਦਿਸੰਬਰ ਨੂੰ ਪਾਕਿਸਤਾਨ ਦੁਆਰਾ ਹਾਰ ਮੰਨ ਲੈਣ ਅਤੇ ਢਾਕਾ ’ਚ ਬੰਗਾਲੀ ਸੁੰਤਰਤਾ ਫੌਜੀਆਂ ਅਤੇ ਭਾਰਤੀ ਫੌਜ ਦੇ ਸਾਹਮਣੇ ਬਿਨਾਂ ਸ਼ਰਤ ਆਤਮ-ਸਮਰਪਣ ਕਰਨ ਤੋਂ ਬਾਅਦ ਯੁੱਧ ਦਾ ਅੰਤ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਨੌਂ ਮਹੀਨਿਆ ਚੱਲੀ ਇਸ ਜੰਗ ਦੌਰਾਨ 30 ਲੱਖ ਲੋਕ ਮਾਰੇ ਗਏ ਸਨ।
ਹੈਸ਼ਟੈਗ ਪ੍ਰਿਵੈਂਟ ਜੈਨੋਸਾਈਡ ਦੇ ਨਾਲ ਟਵੀਟ ਕੀਤਾ
ਸਯੁੰਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ਹੈਸ਼ਟੈਗ ਪ੍ਰਿਵੈਂਟ ਜੈਨੋਸਾਈਡ ਦੇ ਨਾਲ ਟਵੀਟ ਕੀਤਾ ਕਿ ਨੌਂ ਦਿਸੰਬਰ ਨੂੰ ਸਯੁੰਕਤ ਰਾਸ਼ਟਰ ਦਾ ਅੰਤਰ-ਰਾਸ਼ਟਰੀ ਨਰਸੰਹਾਰ ਪੀੜ੍ਹਤ ਦਿਵਸ ਹੈ। 1971 ’ਚ ਹੋਏ ਮਨੁੱਖੀ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾਕ੍ਰਮ ’ਚ ਪਾਕਿਸਤਾਨੀ ਫੌਜ ਅਤੇ ਧਾਰਮਿਕ ਮਿਲਸ਼ਿਆ ਦੁਆਰਾ ਪੂਰਬੀ ਪਾਕਿਸਤਾਨ ’ਚ ਮਾਰੇ ਗਏ 30 ਲੱਖ ਲੋਕਾਂ ਅਤੇ ਬਲਾਤਕਾਰ ਦਾ ਸ਼ਿਕਾਰ ਹੋਈਆਂ 2,00,000 ਜਾ ਜ਼ਿਆਦਾ ਔਰਤਾਂ ਨੂੰ ਆਓ ਇਸ ਦਿਨ ਸ਼ਰਧਾਂਜਲੀ ਦਿੰਦੇ ਹਾਂ। ਉਮੀਦ ਕਰਦੇ ਹਾਂ ਅਜਿਹਾ ਭਵਿੱਖ ’ਚ ਕਦੇ ਨਾ ਹੋਵੇ।
ਨੌਂ ਦਿਸੰਬਰ ਨੂੰ ਅੰਤਰ-ਰਾਸ਼ਟਰੀ ਦਿਵਸ
ਨਰਸੰਹਾਰ ਦੇ ਅਪਰਾਧ ਦੇ ਪੀੜ੍ਹਤਾਂ ਦੀ ਯਾਦ ਅਤੇ ਸਨਮਾਨ ’ਚ ਤੇ ਇਸ ਅਪਰਾਧ ਦੀ ਰੋਕਥਾਮ ਲਈ ਨੌਂ ਦਿਸੰਬਰ ਨੂੰ ਅੰਤਰ-ਰਾਸ਼ਟਰੀ ਨਰਸੰਹਾਰ ਪੀੜ੍ਹਤ ਦਿਵਸ ਮਨਾਇਆ ਜਾਂਦਾ ਹੈ। ਸਯੁੰਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਕਿਹਾ ਨਰਸੰਹਾਰ ਸਭ ਤੋਂ ਮਾੜ੍ਹੇ ਅਪਰਾਧਾਂ ’ਚੋਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਂਝੇ ਤੌਰ ’ਤੇ ਮੁੱਢਲੀਆਂ ਮਨੁੱਖੀ ਕੀਮਤਾਂ ’ਤੇ ਹਮਲਾ ਹੈ।