ETV Bharat / international

ਭਾਰਤ ਨੇਪਾਲ ਵਿਚਾਲੇ ਬੈਠਕ ਅੱਜ, ਵਿਗੜਦੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੀ ਹੋਵੇਗੀ ਕੋਸ਼ਿਸ਼ - ਸੁਤੰਤਰਤਾ ਦਿਵਸ

ਭਾਰਤ ਅਤੇ ਨੇਪਾਲ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਨੇਪਾਲ ਵਿੱਚ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਹੋ ਰਹੀ ਹੈ ਪਰ ਫਿਰ ਵੀ ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਿਗੜ ਰਹੇ ਸਬੰਧਾਂ ਵਿੱਚ ਸੁਧਾਰ ਲਿਆਉਣ ਲਈ ਇੱਕ ਕਦਮ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਭਾਰਤ ਨੇਪਾਲ ਵਿਚਾਲੇ ਬੈਠਕ ਅੱਜ
ਭਾਰਤ ਨੇਪਾਲ ਵਿਚਾਲੇ ਬੈਠਕ ਅੱਜ
author img

By

Published : Aug 17, 2020, 12:25 PM IST

ਨਵੀਂ ਦਿੱਲੀ: ਭਾਰਤ ਵੱਲੋਂ ਨੇਪਾਲ 'ਚ ਚਲਾਏ ਜਾ ਰਹੇ ਵਿਕਾਸ ਪ੍ਰਾਜੈਕਟਾਂ ‘ਤੇ ਅੱਜ ਭਾਰਤ ਨੇਪਾਲ ਦੀ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਹੋਣੀ ਹੈ। ਨੇਪਾਲ 'ਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇਪਾਲ ਦੇ ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ ਨਾਲ ਗੱਲਬਾਤ ਕਰਨਗੇ।

ਹਾਲਾਂਕਿ ਬੈਠਕ ਨੇਪਾਲ ਵਿੱਚ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਹੋ ਰਹੀ ਹੈ ਪਰ ਫਿਰ ਵੀ ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਿਗੜ ਰਹੇ ਸਬੰਧਾਂ ਵਿੱਚ ਸੁਧਾਰ ਲਿਆਉਣ ਲਈ ਇੱਕ ਕਦਮ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਨੇਪਾਲ ਦੇ ਸੰਖੁਵਾਸਭਾ ਜ਼ਿਲ੍ਹੇ ਵਿੱਚ ਅਰੁਣ-ਤੀਜੀ ਬਿਜਲੀ ਪ੍ਰਾਜੈਕਟ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਪ੍ਰਾਜੈਕਟ ਲਈ ਪੰਜ ਭਾਰਤੀ ਬੈਂਕ ਅਤੇ ਦੋ ਨੇਪਾਲੀ ਬੈਂਕ 900 ਮੈਗਾਵਾਟ ਬਿਜਲੀ ਪ੍ਰਾਜੈਕਟ ਦੇ ਨਿਰਮਾਣ ਲਈ ਕਰਜ਼ੇ ਪ੍ਰਦਾਨ ਕਰਨ ਲਈ ਵਚਨਬੱਧ ਹਨ।

ਫਰਵਰੀ ਵਿੱਚ ਨਬੀਲ ਬੈਂਕ, ਜੋ ਨੇਪਾਲੀ ਪੱਖ ਤੋਂ ਪ੍ਰਾਜੈਕਟ ਲਈ ਕਰਜ਼ ਦਾ ਭੁਗਤਾਨ ਕਰਨ ਵਿੱਚੋਂ ਇੱਕ ਹੈ, ਨੇ ਭਾਰਤ ਦੇ ਸਤਲੁਜ ਜਲ ਵਿਧੁਤ ਨਿਗਮ (ਐਸਜੇਵੀਐਨ) ਨਾਲ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ, ਜਿਸ ਨਾਲ ਹਿਮਾਲਿਆ ਰਾਸ਼ਟਰ ਲਈ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ ਦਾ ਰਿਕਾਰਡ ਸਥਾਪਤ ਹੋਇਆ।

ਅਰੁਣ-ਤੀਜੀ ਨੇਪਾਲ ਦੀ ਹੁਣ ਤੱਕ ਦਾ ਸਭ ਤੋਂ ਵੱਡਾ ਪਣਬਿਜਲੀ ਪ੍ਰਾਜੈਕਟ ਹੈ, ਜਿਸ ਨੂੰ ਭਾਰਤੀ ਸਹਾਇਤਾ ਨਾਲ ਬਣਾਇਆ ਜਾ ਰਿਹਾ ਹੈ।

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲੀ ਹਮਰੁਤਬਾ ਕੇਪੀ ਸ਼ਰਮਾ ਓਲੀ ਨਾਲ ਫ਼ੋਨ ਗੱਲਬਾਤ ਕੀਤੀ। ਫੋਨ 'ਤੇ ਇਸ ਗੱਲਬਾਤ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਵਿਚਕਾਰ ਦਾ ਰਸਤਾ ਕੁਝ ਸਾਫ਼ ਹੁੰਦਾ ਜਾਪਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.