ਸਿੰਧ: ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦੀ ਇਕ ਹੋਰ ਘਟਨਾ ਵਿਚ ਸਿੰਧ ਦੇ ਸ਼ਹਿਰ ਨਵਾਬਸ਼ਾਹ ਵਿਚ ਇਕ ਸਥਾਨਕ ਮਸਜਿਦ ਵਿਚ ਇਕ ਹਿੰਦੂ ਜੋੜੇ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਇਸਲਾਮ ਬਣਾਇਆ ਗਿਆ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਸਥਾਨਕ ਮਸਜਿਦ ਦੇ ਇਮਾਮ ਹਾਮਿਦ ਕਾਦਰੀ ਨੇ ਇਸ ਜੋੜੇ ਦੇ ਧਰਮ ਪਰਿਵਰਤਨ ਦੀ ਸਹੂਲਤ ਦਿੱਤੀ, ਜਦ ਕਿ ਜਮਾਤ ਆਹਲੇ ਸੁੰਨਤ, ਜੋ ਕਿ ਬਰੇਲਵੀ ਲਹਿਰ ਦੀ ਨੁਮਾਇੰਦਗੀ ਕਰਨ ਵਾਲੀ ਪਾਕਿਸਤਾਨ ਦੀ ਇੱਕ ਮੁਸਲਿਮ ਧਾਰਮਿਕ ਸੰਸਥਾ ਹੈ, ਦੇ ਆਗੂ ਵੀ ਮੌਜੂਦ ਸਨ।
ਜੋੜੇ ਨੂੰ ਧਰਮ ਪਰਿਵਰਤਨ ਤੋਂ ਬਾਅਦ ਨਕਦ ਦਿੱਤਾ ਗਿਆ। ਅਜੋਕੇ ਸਮੇਂ ਵਿੱਚ, ਪਾਕਿਸਤਾਨ ਵਿੱਚ ਧਾਰਮਿਕ ਅੱਤਿਆਚਾਰ ਨੂੰ ਉਜਾਗਰ ਕਰਦਿਆਂ ਜ਼ਬਰਦਸਤੀ ਧਰਮ ਪਰਿਵਰਤਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਅਮਰੀਕਾ ਸਥਿਤ ਸਿੰਧੀ ਫਾਉਂਡੇਸ਼ਨ ਨੇ ਕਿਹਾ ਹੈ ਕਿ ਹਰ ਸਾਲ, 12 ਤੋਂ 28 ਸਾਲ ਦੀ ਉਮਰ ਦੇ ਲਗਭਗ 1000 ਨੌਜਵਾਨ ਸਿੰਧੀ ਹਿੰਦੂ ਲੜਕੀਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ, ਜਬਰੀ ਵਿਆਹ ਕਰਵਾਏ ਜਾਂਦੇ ਹਨ ਅਤੇ ਇਸਲਾਮ ਧਰਮ ਪਰਿਵਰਤਿਤ ਕੀਤਾ ਜਾਂਦਾ ਹੈ।
ਪਾਕਿਸਤਾਨ ਨੇ ਕਈ ਮੌਕਿਆਂ 'ਤੇ ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਘੱਟ ਗਿਣਤੀਆਂ 'ਤੇ ਹੋ ਰਹੇ ਹਮਲੇ ਇੱਕ ਵੱਖਰੀ ਕਹਾਣੀ ਬਿਆਨ ਕਰਦੇ ਹਨ।