ETV Bharat / international

ਤੁਰਕੀ ਭੂਚਾਲ: 34 ਘੰਟਿਆਂ ਬਾਅਦ ਮਲਬੇ ਹੇਠੋਂ ਜਿਉਂਦੇ ਕੱਢੇ 16 ਸਾਲਾ ਲੜਕੀ ਤੇ 70 ਸਾਲਾ ਬੁਜ਼ਰਗ - ਸਿਹਤ ਮੰਤਰੀ ਫਹਾਰਟਿਨ ਕੋਕਾ

ਤੁਰਕੀ ਅਤੇ ਗ੍ਰੀਸ ਵਿੱਚ ਆਏ 7.0 ਦੀ ਤਿਬਰਤਾ ਦੇ ਭੂਚਾਲ ਨਾਲ ਹੋਈ ਤਬਾਹੀ ਦੇ 34 ਘੰਟਿਆਂ ਬਾਅਦ ਦੋ ਹੋਰ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਤੁਰਕੀ ਦੇ ਸਿਹਤ ਮੰਤਰੀ ਫਹਾਰਟਿਨ ਕੋਕਾ ਨੇ ਹਸਪਤਾਲ ਪਹੁੰਚ ਦੋਹਾਂ ਨਾਲ ਮੁਲਾਕਾਤ ਕੀਤੀ।

ਫ਼ੋਟੋ
ਫ਼ੋਟੋ
author img

By

Published : Nov 1, 2020, 6:55 PM IST

ਇਜ਼ਮਿਰ (ਤੁਰਕੀ): ਬਚਾਅ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਤੁਰਕੀ ਅਤੇ ਗ੍ਰੀਸ ਵਿੱਚ ਆਏ ਭਾਰੀ ਭੂਚਾਲ ਤੋਂ ਲਗਭਗ 34 ਘੰਟਿਆਂ ਬਾਅਦ ਐਤਵਾਰ ਨੂੰ ਪੱਛਮੀ ਤੁਰਕੀ ਵਿੱਚ ਇੱਕ ਇਮਾਰਤ ਦੇ ਮਲਬੇ ਵਿੱਚ ਦੱਬੇ ਇੱਕ 16 ਸਾਲ ਦੀ ਲੜਕੀ ਅਤੇ ਇੱਕ 70 ਸਾਲਾ ਵਿਅਕਤੀ ਨੂੰ ਬਚਾਇਆ ਗਿਆ। ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਤੁਰਕੀ ਵਿੱਚ ਆਏ ਭੂਚਾਲ ਕਾਰਨ ਹੋਈ ਤਬਾਹੀ ਵਿੱਚ 46 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ 900 ਤੋਂ ਵੱਧ ਲੋਕ ਜ਼ਖ਼ਮੀ ਹਨ। ਉਸੇ ਸਮੇਂ, ਗ੍ਰੀਸ ਵਿੱਚ ਆਏ ਭੂਚਾਲ ਕਾਰਨ ਦੋ ਬੱਚਿਆ ਦੀ ਮੌਤ ਹੋ ਗਈ ਹੈ।

ਤੁਰਕੀ ਦੇ ਸਿਹਤ ਮੰਤਰੀ ਫਹਾਰਟਿਨ ਕੋਕਾ ਨੇ ਮਲਬੇ ਤੋਂ ਜਿਉਂਦਾ ਲਿਆਂਦੀ ਗਈ 16 ਸਾਲਾ ਇਨਸੀ ਓਕਨ ਨਾਲ ਹਸਪਤਾਲ ਵਿੱਚ ਮੁਲਾਕਾਤ ਕੀਤੀ।

  • Dün gece 01.00 sularında, depremin üzerinden 34 saat geçmişken kurtarılan Ahmet Çitim amcamızı ziyaret ettik. Olay yerinde yapılan ilk tıbbi müdahale sırasında yanındaydık. Genel durumu iyi. Kısa bir sürede daha da iyi olacak. pic.twitter.com/8uVD5gYFK8

    — Dr. Fahrettin Koca (@drfahrettinkoca) November 1, 2020 " class="align-text-top noRightClick twitterSection" data=" ">

ਤੁਰਕੀ ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਇਜ਼ਮਿਰ ਸ਼ਹਿਰ ਵਿੱਚ ਮਲਬੇ ਵਿੱਚੋਂ ਹੋਰ ਲਾਸ਼ਾਂ ਨੂੰ ਬਾਹਰ ਕੱਢਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 44 ਹੋ ਗਈ ਹੈ। ਇਜ਼ਮਿਰ ਤੁਰਕੀ ਦਾ ਤੀਸਰਾ ਸਭ ਤੋਂ ਵੱਡਾ ਸ਼ਹਿਰ ਹੈ।

ਬਚਾਅ ਕਰਮਚਾਰੀਆਂ ਨੇ 70 ਸਾਲਾ ਅਹਿਮਤ ਸਿਤਿਮ ਨੂੰ ਐਤਵਾਰ ਅੱਧੀ ਰਾਤ ਨੂੰ ਇੱਕ ਇਮਾਰਤ ਦੇ ਮਲਬੇ ਵਿਚੋਂ ਜਿਉਂਦਾ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਸਿਹਤ ਮੰਤਰੀ ਫਹਾਰਟਿਨ ਕੋਕਾ ਨੇ ਟਵੀਟ ਵਿੱਚ ਦੱਸਿਆ ਕਿ ਬਜ਼ੁਰਗ ਆਦਮੀ ਨੇ ਬਾਹਰ ਆ ਕਿਹਾ, 'ਮੈਂ ਉਮੀਦ ਕਦੇ ਨਹੀਂ ਛੱਡੀ ਸੀ।'

ETV Bharat Logo

Copyright © 2024 Ushodaya Enterprises Pvt. Ltd., All Rights Reserved.