ਚੰਡੀਗੜ੍ਹ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਸ਼ਨਿਚਰਵਾਰ ਨੂੰ ਭਾਰਤੀ ਹਾਈ ਕਮਿਸ਼ਨ ਵਲੋਂ ਦਿੱਤੀ ਗਈ ਇਫ਼ਤਾਰ ਪਾਰਟੀ ਮੌਕੇ ਪੁੱਜੇ ਮਹਿਮਾਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੀ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇਸ ਮੌਕੇ ਸੁਰੱਖਿਆ ਜਾਂਚ ਵਾਧੂ ਹੋਣ ਕਰ ਕੇ ਸੁਰੱਖਿਆ ਅਧਿਕਾਰੀ ਉਨ੍ਹਾਂ ਨੂੰ ਰੋਕ ਰਹੇ ਸਨ।
ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਦੇ ਸੈਰੇਨ ਹੋਟਲ ਵਿੱਚ ਇਫ਼ਤਾਰ ਮੌਕੇ ਪਾਰਟੀ ਰੱਖੀ ਜਿਸ ਵਿੱਚ ਪਾਕਿਸਤਾਨ ਤੋਂ ਕਈ ਮਹਿਮਾਨਾਂ ਨੇ ਸ਼ਿਰਕਤ ਕਰਨੀ ਸੀ।
ਜਾਣਕਾਰੀ ਮੁਤਾਬਕ ਜਿਹੜੇ ਲੋਕਾਂ ਕੋਲ ਸੱਦਾ ਪੱਤਰ ਅਤੇ ਪਛਾਣ ਪੱਤਰ ਸਨ, ਉਨ੍ਹਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਿੱਤਾ ਜਾ ਰਿਹਾ ਸੀ।
ਮਸ਼ਹੂਰ ਪੱਤਰਕਾਰ ਮੇਹਰੀਨ ਜਾਹਰਾ-ਮਲਿਕ ਨੇ ਟਵੀਟ ਕੀਤਾ, ''ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਗਜ਼ਬ ਦੀ ਬਦਸਲੂਕੀ ਕੀਤੀ ਗਈ। ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਏ ਸਾਲਾਨਾ ਇਫਤਾਰ ਵਿੱਚ ਪੁਲਿਸ ਅਤੇ ਅੱਤਵਾਦੀ ਰੋਧੀ ਬਲ ਨੇ ਹੋਟਲ ਵਿੱਚ ਜਾਣ ਵਾਲੇ ਹਰ ਵਿਅਕਤੀ ਨਾਲ ਬਦਸਲੂਕੀ ਕੀਤੀ। ਇਹ ਯਕੀਨਨ ਬਦਸਲੂਕੀ ਹੈ।"