ETV Bharat / international

ਪਾਕਿਸਤਾਨ: ਰਾਵਲਪਿੰਡੀ ਧਮਾਕੇ ਵਿੱਚ ਇੱਕ ਦੀ ਮੌਤ, 7 ਜ਼ਖਮੀ

ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਬੱਸ ਅੱਡੇ ਨੇੜੇ ਪੀਰ ਵਧਾਈ ਖੇਤਰ ਵਿੱਚ ਇੱਕ ਰਿਕਸ਼ਾ ਵਿੱਚ ਧਮਾਕਾ ਹੋਇਆ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ।

explosion-at-bus-stop-in-rawalpindi-of-pakistan
ਪਾਕਿਸਤਾਨ: ਰਾਵਲਪਿੰਡੀ ਧਮਾਕੇ ਵਿੱਚ ਇੱਕ ਦੀ ਮੌਤ, 7 ਜ਼ਖਮੀ
author img

By

Published : Dec 4, 2020, 10:06 PM IST

ਇਸਲਾਮਾਬਾਦ: ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਅੱਜ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਪਾਕਿਸਤਾਨੀ ਫ਼ੌਜ ਦਾ ਮੁੱਖ ਦਫਤਰ ਰਾਵਲਪਿੰਡੀ ਵਿੱਚ ਸਥਿਤ ਹੈ।

ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਬੱਸ ਅੱਡੇ ਨੇੜੇ ਪੀਰ ਵਧਾਈ ਖੇਤਰ ਵਿੱਚ ਖੜੇ ਇੱਕ ਰਿਕਸ਼ਾ ਵਿੱਚ ਹੋਇਆ।

ਰਾਵਲਪਿੰਡੀ ਪੁਲਿਸ ਦੇ ਬੁਲਾਰੇ ਸੱਜਾਦ-ਉਲ-ਹਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਹਸਨ ਨੇ ਕਿਹਾ, "ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਵੇਂ ਹੋਇਆ।"

ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਘਟਨਾ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਜਾਂਚ ਤੋਂ ਬਾਅਦ ਹੀ ਅੰਤਮ ਸਿੱਟੇ 'ਤੇ ਪਹੁੰਚ ਸਕਣਗੇ।

ਪੁਲਿਸ ਅਤੇ ਖੁਫੀਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਬੂਤ ਇਕੱਠੇ ਕਰਨ ਕਾਰਨ ਇਸ ਖੇਤਰ ਨੂੰ ਘੇਰ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.