ਦੁਬਈ : ਦੁਨੀਆਂ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਲਈ ਮਸ਼ਹੂਰ ਸ਼ਹਿਰ, ਦੁਬਈ ਹੁਣ ਸਭ ਤੋਂ ਡੂੰਘਾ ਸਵਿਮਿੰਗ ਪੂਲ ਬਣਾ ਕੇ ਮੁੜ ਰਿਕਾਰਡ ਬਣਾ ਦਿੱਤਾ ਹੈ। ਹੁਣ ਦੁਬਈ ਦੇ ਕੋਲ ਦੁਨੀਆ ਦਾ ਸਭ ਤੋਂ ਡੂੰਘਾ ਸਵਿਮਿੰਗ ਪੂਲ ਹੈ ।ਗੋਤਾਖੋਰਾਂ ਦੀ ਮਦਦ ਨਾਲ ਇਸ " ਡੁੱਬਦੇ ਸ਼ਹਿਰ " ਨੂੰ ਐਕਸਪਲੋਰ ਕੀਤਾ ਜਾ ਸਕੇਗਾ।
ਡੀਪ ਡਾਈਵ ਦੁਬਈ ਨਾਂਅ ਦਾ ਇਹ ਪੂਲ ਬੁੱਧਵਾਰ ਨੂੰ ਖੋਲ੍ਹਿਆ ਗਿਆ। ਇਸ ਦੀ ਸ਼ੁਰੂਆਤ ਖ਼ੁਦ ਨੂੰ " ਦੁਨੀਆ ਦੀ ਇਕਲੌਤੀ ਡਾਈਵਿੰਗ ਸੁਵਿਧਾ " ਦੇ ਤੌਰ 'ਤੇ ਮਾਣ ਮਹਿਸੂਸ ਕਰਵਾਉਂਦੀ ਹੈ, ਜਿਥੇ ਤੁਸੀਂ ਵੀ ਜਾ ਸਕਦੇ ਹੋ।
60 ਮੀਟਰ ਯਾਨੀ (ਲਗਭਗ 200 ਫੀਟ) ਹੇਠਾਂ , ਕਿਸੇ ਵੀ ਹੋਰਨਾਂ ਪੂਲ ਤੋਂ ਇਹ ਪੂਲ ਤਕਰੀਬਨ 15 ਮੀਟਰ ਗਹਿਰਾ ਹੈ। ਇਸ ਦੀ ਪੁਸ਼ਟੀ ਗਿਨੀਜ਼ ਵਰਲਡ ਰਿਕਾਰਡ ਵੱਲੋਂ ਏਐਫਪੀ ਰਾਹੀਂ ਕੀਤੀ ਗਈ ਹੈ।
ਇਸ ਸਵਿਮਿੰਗ ਪੂਲ ਵਿੱਚ ਰੌਸ਼ਨੀ ਤੇ ਸੰਗੀਤ ਦੀ ਸੁਵਿਧਾ ਹੈ। ਗੋਤਾਖੋਰ ਹੇਠਾਂ ਟੇਬਲ ਫੁੱਟਬਾਲ ਤੇ ਹੋਰਨਾਂ ਗੇਮਜ਼ ਖੇਡ ਸਕਦੇ ਹਨ ।
ਇਥੇ ਇੱਕ ਘੰਟਾ ਗੋਤਾਖੋਰੀ ਜਾਂ ਸਵਿਮਿੰਗ ਕਰਨ ਲਈ 5,135 ਤੇ 10,410 ਡਾਲਰ ਕੀਮਤ ਅਦਾ ਕਰਨੀ ਪਵੇਗੀ। ਡੀਪ ਡਾਈਵ ਵੱਲੋਂ ਇਸ ਨੂੰ ਜਲਦ ਹੀ ਆਮ ਲੋਕਾਂ ਲਈ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ ਤਾਂ ਜੋ ਆਮ ਲੋਕ ਵੀ ਇਸ ਡੀਪ ਡਾਈਵ ਦਾ ਆਨੰਦ ਮਾਣ ਸਕਣ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਮਿਲੀ ਇੱਕ ਸੁਰੰਗ !