ਰਿਆਦ (ਸਾਊਦੀ ਅਰਬ): ਦੱਖਣ-ਪੱਛਮੀ ਸਾਊਦੀ ਅਰਬ ਦੇ ਆਭਾ ਹਵਾਈ ਅੱਡੇ 'ਤੇ ਇੱਕ ਡਰੋਨ ਨੇ ਹਮਲਾ ਕੀਤਾ, ਇਸ ਹਮਲੇ ਵਿੱਚ ਅੱਠ ਲੋਕ ਜ਼ਖ਼ਮੀ ਹੋ ਗਏ ਹਨ। ਆਭਾ ਹਵਾਈ ਅੱਡੇ 'ਤੇ ਪਿਛਲੇ 24 ਘੰਟਿਆਂ ‘ਚ ਇਹ ਦੂਜਾ ਹਮਲਾ ਹੈ। ਪਹਿਲੇ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਜੇ ਤਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਾਊਦੀ ਸਟੇਟ ਟੀਵੀ ਨੇ ਦੱਸਿਆ, ਕਿ ਡਰੋਨ ਹਮਲੇ ਵਿੱਚ ਇੱਕ ਜਹਾਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਸਪੂਟਨਿਕ ਦੀ ਰਿਪੋਰਟ ਦੇ ਅਨੁਸਾਰ, ਸਾਊਦੀ ਅਰਬ ਨਾਲ ਸਬੰਧਤ ਟਿਕਾਣਿਆਂ 'ਤੇ ਹੂਤੀ ਫੌਜੀ ਅਧਿਕਾਰੀਆਂ ਨੇ ਵਾਰ-ਵਾਰ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਸਾਊਦੀ ਇਲਾਕਾ ਪਿਛਲੇ ਕਈ ਮਹੀਨਿਆਂ ਤੋਂ ਹੂਤੀ ਵਿਦਰੋਹੀਆਂ ਦਾ ਨਿਸ਼ਾਨਾ ਬਣਿਆ ਹੋਇਆ ਹੈ, ਸਰਕਾਰੀ ਬਲਾਂ ਅਤੇ ਵਿਦਰੋਹੀਆਂ ਵਿਚਕਾਰ ਅੰਦਰੂਨੀ ਟਕਰਾਅ ਜਾਰੀ ਹੈ।
ਰਿਆਦ 2015 ਤੋਂ ਯਮਨ ਦੀ ਸਰਕਾਰ ਦਾ ਸਮਰਥਨ ਕਰ ਰਿਹਾ ਹੈ, ਹੂਤੀ ਦੇ ਵਿਰੁੱਧ ਹਵਾਈ, ਜ਼ਮੀਨੀ ਅਤੇ ਸਮੁੰਦਰੀ ਕਾਰਵਾਈਆਂ ਕਰ ਰਿਹਾ ਹੈ, ਜੋ ਬਦਲੇ ਵਿੱਚ ਅਕਸਰ ਜਵਾਬੀ ਹਮਲੇ ਕਰਦੇ ਹਨ।
ਐਤਵਾਰ ਨੂੰ ਲਾਹਜ ਪ੍ਰਾਂਤ ਦੇ ਅਲ-ਅਨਦ ਏਅਰਬੇਸ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਵਿੱਚ ਘੱਟੋ ਘੱਟ 30 ਸੈਨਿਕ ਮਾਰੇ ਗਏ ਸਨ। ਅਰਬ ਨਿਊਜ਼ ਨੇ ਰਿਪੋਰਟ ਦਿੱਤੀ ਹੈ, ਕਿ ਸਾਊਦੀ ਅਰਬ ਨੇ ਯਮਨ ਦੇ ਦੱਖਣ ਵਿੱਚ ਇੱਕ ਪ੍ਰਮੁੱਖ ਫੌਜੀ ਅੱਡੇ ਉੱਤੇ ਹੂਤੀ ਮਿਲੀਸ਼ੀਆ ਦੁਆਰਾ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ:ਅਫ਼ਗਾਨਿਸਤਾਨ ’ਚ ਅਮਰੀਕੀ ਡਰੋਨ ਹਮਲੇ ’ਚ 3 ਬੱਚਿਆ ਦੀ ਮੌਤ !