ETV Bharat / international

ਕੋਰੋਨਾ ਵਾਇਰਸ ਸੰਕਟ ਵਿਚਾਲੇ ਚੀਨ ਦਾ ਮਾਊਂਟ ਐਵਰੇਸਟ ਉੱਤੇ ਦਾਅਵਾ - ਮਾਊਂਟ ਐਵਰੇਸਟ

ਇਕ ਪਾਸੇ ਜਿੱਥੇ ਪੂਰੀ ਦੁਨੀਆਂ ਦਾ ਧਿਆਨ ਚੀਨ ਵਿਚ ਪੈਦਾ ਹੋਏ ਕੋਰੋਨਾ ਵਾਇਰਸ ਨਾਲ ਲੜਨ ਵੱਲ ਹੈ, ਉਥੇ ਚੀਨੀ ਮੀਡੀਆ ਨੇ ਮਾਊਂਟ ਐਵਰੇਸਟ ਦਾ ਦਾਅਵਾ ਕਰਦਿਆਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਫ਼ੋਟੋ।
ਫ਼ੋਟੋ।
author img

By

Published : May 11, 2020, 11:12 PM IST

ਹੈਦਰਾਬਾਦ: ਇਕ ਪਾਸੇ ਜਿੱਥੇ ਪੂਰੀ ਦੁਨੀਆ ਦਾ ਧਿਆਨ ਚੀਨ ਵਿਚ ਪੈਦਾ ਹੋਏ ਕੋਰੋਨਾ ਵਾਇਰਸ ਨਾਲ ਲੜਨ 'ਤੇ ਕੇਂਦਰਤ ਹੈ, ਉਥੇ ਦੂਜੇ ਪਾਸੇ ਚੀਨ ਨੇ ਆਪਣੇ ਖੇਤਰੀ ਕਬਜ਼ੇ ਦੀ ਲੜਾਈ ਮੁੜ ਸ਼ੁਰੂ ਕਰ ਦਿੱਤੀ ਹੈ।

ਇਸ ਵਾਰ ਚੀਨ ਨੇ ਅਰੁਣਾਚਲ ਦੇ ਭਾਰਤੀ ਖੇਤਰ ਜਾਂ ਦੱਖਣੀ ਚੀਨ ਸਾਗਰ ਵਿੱਚ ਕੁਝ ਟਾਪੂਆਂ 'ਤੇ ਨਹੀਂ ਬਲਕਿਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ਉੱਤੇ ਦਾਅਵਾ ਕੀਤਾ ਹੈ।

ਇਹ ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਚੀਨੀ ਸਰਕਾਰ ਦੇ ਟੈਲੀਵਿਜ਼ਨ ਨੇ ਟਵੀਟ ਕਰਕੇ ਮਾਊਂਟ ਐਵਰੇਸਟ ਨੂੰ ਆਪਣੇ ਖੁਦਮੁਖਤਿਆਰ ਤਿੱਬਤ ਖਿੱਤੇ ਵਿੱਚ ਹੋਣ ਦਾ ਦਾਅਵਾ ਕੀਤਾ। ਇਸ ਟਵੀਟ ਦੀ ਭਾਰਤ ਅਤੇ ਨੇਪਾਲ ਦੋਵਾਂ ਦੇ ਇੰਟਰਨੈਟ 'ਤੇ ਐਕਟਿਵ ਰਹਿਣ ਵਾਲੇ ਲੋਕਾਂ ਦੁਆਰਾ ਵਿਆਪਕ ਅਲੋਚਨਾ ਕੀਤੀ ਗਈ।

ਐਵਰੇਸਟ ਦੇ ਵਿਵਾਦ ਬਾਰੇ ਸੰਖੇਪ ਜਾਣਕਾਰੀ

1954 ਵਿਚ ਪ੍ਰਕਾਸ਼ਤ ਕੀਤੇ ਗਏ ਇਕ ਨਕਸ਼ੇ ਵਿਚ ਚੀਨੀਆਂ ਨੇ ਮਾਊਂਟ ਐਵਰੇਸਟ ਨੂੰ ਆਪਣਾ ਖੇਤਰ ਦਿਖਾਇਆ ਅਤੇ ਇਹ ਵਿਵਾਦ ਉਦੋਂ ਭੜਕਿਆ, ਪਰ 1960 ਵਿਚ ਸਰਹੱਦੀ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ, ਮਾਊਂਟ ਐਵਰੇਸਟ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ।

ਦੱਖਣੀ ਢਲਾਣ ਵਿੱਚ ਜੋ ਕਿ ਨੇਪਾਲ ਦੀ ਸਰਹੱਦ ਵਿੱਚ ਹੈ ਅਤੇ ਉੱਤਰੀ ਢਲਾਣ ਦੇ ਖੁਦਮੁਖਤਿਆਰੀ ਤਿੱਬਤ ਦੇ ਹਿੱਸੇ ਵਿੱਚ ਚਲਾ ਗਿਆ, ਜਿਸ ਉੱਤੇ ਚੀਨ ਦਾਅਵਾ ਕਰਦਾ ਹੈ।

ਨੇਪਾਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਾਊਂਟ ਐਵਰੇਸਟ ਨੂੰ ਲੈ ਕੇ ਵਿਵਾਦ ਉਦੋਂ ਸੁਲਝ ਗਿਆ ਸੀ ਜਦੋਂ ਚੀਨੀ ਪ੍ਰਧਾਨਵਮੰਤਰੀ ਚੋ ਐਨ. ਲਾਈ ਨੇ ਕਾਠਮੰਡੂ ਦਾ ਦੌਰਾ ਕੀਤਾ ਸੀ ਅਤੇ 28.04.1960 ਨੂੰ ਪ੍ਰੈਸ ਮਿਲਣੀ ਦੌਰਾਨ ਕਿਹਾ ਸੀ ਕਿ ਮਾਊਂਟ ਐਵਰੈਸਟ ਨੇਪਾਲ ਦਾ ਹੈ।

ਮਾਊਂਟ ਐਵਰੇਸਟ 'ਤੇ ਜ਼ਿਆਦਾਤਰ ਯਾਤਰੀ ਅਤੇ ਮੁਹਿੰਮਾਂ ਨੇਪਾਲ ਤੋਂ ਕੀਤੀਆਂ ਜਾਂਦੀਆਂ ਹਨ। 2002 ਦੇ ਇੱਕ ਚੀਨੀ ਅਖਬਾਰ ਨੇ ਅੰਗਰੇਜ਼ੀ ਵਿੱਚ ਮਾਊਂਟ ਐਵਰੇਸਟ ਦੀ ਵਰਤੋਂ ਵਿਰੁੱਧ ਇੱਕ ਲੇਖ ਪ੍ਰਕਾਸ਼ਤ ਕੀਤਾ ਸੀ ਜਿਸ ਵਿੱਚ ਕਿਹਾ ਸੀ ਕਿ ਮਾਊਂਟੇਨ ਨੂੰ ਅਧਿਕਾਰਤ ਸਥਾਨਕ ਤਿੱਬਤੀ ਨਾਂਅ ਦੇ ਅਧਾਰ ਉੱਤੇ ਮਾਊਂਟ 'ਕੋਮੋਲੰਗਮਾ' ਦੋ ਰੂਪ ਵਿੱਚ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ।

ਹਾਲ ਹੀ ਵਿੱਚ ਹੋਈਆਂ ਤਬਦੀਲੀਆਂ

ਹਾਲ ਹੀ ਵਿੱਚ ਚੀਨ ਨੇ ਐਵਰੇਸਟ ਦੀ ਢਲਾਨ ਕਿਨਾਰੇ 5ਜੀ ਟਾਵਰ ਲਗਾਏ ਹਨ। ਇਹ ਇੱਕ ਵਿਵਾਦਪੂਰਣ ਕਦਮ ਹੈ, ਅਤੇ ਉਹ ਹਿਮਾਲਿਆ ਪਰਬਤਮਾਲਾ ਰਾਹੀਂ ਬਿਮ ਕਰ ਸਕਦਾ ਹੈ। 5 ਜੀ ਨੈਟਵਰਕ ਦਾ ਇੱਕ ਮਿਲਟਰੀ ਕੰਪੋਨੈਂਟ ਹੈ, ਜੋ ਕਿ ਸਮੁੰਦਰੀ ਤਲ ਤੋਂ 8000 ਮੀਟਰ ਉੱਚਾ ਹੈ। ਇਸ ਨਾਲ ਚੀਨੀ, ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ ਵਿਚ ਸਕੂਪ ਲਗਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.