ਨਵੀਂ ਦਿੱਲੀ: ਭਾਰਤ ਵਿੱਚ ਚੀਨੀ ਰਾਜਦੂਤ ਸੁਨ ਵੇਈ ਤੁੰਗ ਨੇ ਕਿਹਾ ਕਿ ‘ਜਲਵਾਯੂ ਤਬਦੀਲੀ ਤੋਂ ਨਜਿੱਠਣ ਲਈ ਚੀਨ ਅਤੇ ਭਾਰਤ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇੱਕ ਭਾਰਤੀ ਅਖਬਾਰ ਵਿੱਚ ਪ੍ਰਕਾਸ਼ਤ ਕੀਤੇ ਗਏ ਇੱਕ ਲੇਖ ਵਿੱਚ ਰਾਜਦੂਤ ਸੁਨ ਨੇ ਕਿਹਾ ਕਿ ਮੌਸਮ ਵਿੱਚ ਤਬਦੀਲੀ ਦੇ ਮੁੱਦੇ 'ਤੇ ਚੀਨ ਅਤੇ ਭਾਰਤ ਦਾ ਇਕੋ ਜਿਹਾ ਰੁਖ ਹੈ। ਲੇਖ ਮੁਤਾਬਕ ਭਾਰਤ ਦੇ ਵਾਤਾਵਰਣ, ਜੰਗਲਾਤ ਅਤੇ ਮੌਸਮ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਸਾਲ 2020 ਆਉਣ 'ਤੇ ਵੱਖ-ਵੱਖ ਦੇਸ਼ਾਂ ਖ਼ਾਸਕਰ ਵਿਕਸਤ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਬਾਰੇ ਕੀਤੇ ਗਏ ਯਤਨਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ।
ਰਾਜਦੂਤ ਸੁਨ ਨੇ ਆਪਣੇ ਲੇਖ ਵਿੱਚ ਇਹ ਵੀ ਕਿਹਾ ਕਿ ਚੀਨ ਅਤੇ ਭਾਰਤ ਦੋਵੇਂ ਦੇਸ਼ ਮੌਸਮ ਵਿੱਚ ਆ ਰਹੀ ਤਬਦੀਲੀ ਤੋਂ ਪ੍ਰਭਾਵਤ ਹਨ। ਵਿਸ਼ਵ ਦੇ ਸਭ ਤੋਂ ਵੱਡੇ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਚੀਨ ਅਤੇ ਭਾਰਤ ਨੂੰ ਆਪਣੇ-ਆਪਣੇ ਦੇਸ਼ਾਂ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਮੌਸਮ ਤਬਦੀਲੀ ਦੀਆਂ ਆਫ਼ਤਾਂ ਨੂੰ ਰੋਕਣਾ ਪੈਂਦਾ ਹੈ। ਸੰਨ 1984 ਤੋਂ 2018 ਤੱਕ ਮੌਸਮ ਸਬੰਧਤ ਤਬਾਹੀਆਂ ਕਾਰਨ ਚੀਨ ਨੂੰ 10 ਖ਼ਰਬ ਅਮਰੀਕੀ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਸੀ। ਉੱਖੇ ਹੀ ਸਾਲ 2018 ਵਿੱਚ ਭਾਰਤ ਵਿੱਚ ਮੋਸਮ ਤਬਦੀਲੀ ਕਾਰਨ 2000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਰਾਜਦੂਤ ਸੁਨ ਦੇ ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਅਤੇ ਭਾਰਤ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਮਹੱਤਵਪੂਰਣ ਭਾਈਵਾਲ ਹਨ। ਇਸ ਮੁੱਦੇ 'ਤੇ ਭਾਰਤ ਅਤੇ ਚੀਨ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ।