ਨਵੀਂ ਦਿੱਲੀ: ਚੀਨ ਨੇ ਇੱਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਪਾਕਿਸਤਾਨ ਦੀ ਮਦਦ ਕੀਤੀ ਹੈ। ਚੀਨ ਨੇ ਆਪਣੇ ਮਿੱਤਰ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐੱਫ) ਵਿੱਚ ਬਲੈਕ ਲਿਸਟ ਹੋਣ ਤੋਂ ਬਚਾ ਲਿਆ ਹੈ।
ਜ਼ਿਕਰਯੌਗ ਹੈ ਕਿ ਗ੍ਰੇ ਲਿਸਟ 'ਚ ਚੱਲ ਰਹੇ ਪਾਕਿਸਤਾਨ ਨੂੰ ਅੱਤਵਾਦੀ ਫੰਡਿੰਗ 'ਚ ਨਕੇਲ ਪਾਉਣ ਲਈ 18 ਮਹੀਨੇ ਦੀ ਸਮੇਂ ਸੀਮਾ ਦਿਤੀ ਗਈ ਹੈ। ਹੁਣ ਪਾਕਿਸਤਾਨ ਕੋਲ ਅਕਤੂਬਰ ਦੀ ਮੀਟਿੰਗ ਤਕ ਸਮਾਂ ਹੈ। ਭਾਰਤ ਨੇ ਪਾਕਿ ਨੂੰ ਬਲੈਕ ਲਿਸਟ ਕਰਨ ਦਾ ਮੋਸ਼ਨ ਮੂਵ ਕੀਤਾ ਸੀ।
ਦੱਸ ਦਈਏ ਕਿ ਐਫ.ਏ.ਟੀ.ਐੱਫ ਜੋ ਕਿ ਦੇਸ਼ਾਂ ਦੇ ਅੱਤਵਾਦੀ ਫੰਡਾਂ ਦੀ ਰੋਕਥਾਮ ਦੀ ਨਿਗਰਾਨੀ ਕਰਦਾ ਹੈ। ਐਫ.ਏ.ਟੀ.ਐੱਫ ਨੇ ਫ਼ਰਵਰੀ 2019 'ਚ ਪਾਕਿ ਨੂੰ ਅੜ੍ਹੇ ਹਥੀ ਲੈਂਦੇ ਹੋਏ ਚੇਤਾਵਨੀ ਦਿੱਤੀ ਸੀ। ਐਫ.ਏ.ਟੀ.ਐੱਫ ਨੇ ਕਿਹਾ ਸੀ ਕਿ ਲਸ਼ਕਰ, ਜੈਸ਼ ਅਤੇ ਜਮਾਤ-ਉਦ-ਦਾਵਾ ਵਰਗੇ ਅੱਤਵਾਦੀ ਸੰਗਠਨਾਂ ਦੇ ਫੰਡਾਂ ਨੂੰ ਕੰਟਰੋਲ ਕਰਨ ਵਿੱਚ ਪਾਕਿਸਤਾਨ ਅਸਫ਼ਲ ਰਿਹਾ ਹੈ। ਪਾਕਿਸਤਾਨ ਨੂੰ ਇਨ੍ਹਾਂ ਰਣਨੀਤਕ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ।